ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ 1 ਲੱਖ ਕਿੱਲੋ ਤੋਂ ਵੱਧ ਲਾਹਣ, ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਸਮੇਤ 8 ਵਿਅੱਕਤੀ ਕਾਬੂ।

Amritsar


1 ਮਾਰਚ 2021, ਅੰਮ੍ਰਿਤਸਰ (ਗੁਰਜਿੰਦਰ ਸੱਗੂ) ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ. ਐਸ. ਪੀ. ਸ਼੍ਰੀ ਧਰੁਵ ਦਹੀਆ, ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿਮ ਤਹਿਤ ਵੱਖ-ਵੱਖ ਥਾਣਿਆਂ ਵਿੱਚ ਰੇਡ ਪਾਰਟੀਆ ਬਣਾ ਕੇ ਵੱਧ ਤੋਂ ਵੱਧ ਰੇਡਾਂ ਕੀਤੀਆਂ ਜਾ ਰਹੀਆਂ ਹਨ। ਅੱਜ ਮਿਤੀ 01.03.2021 ਨੂੰ ਥਾਣਾ ਲੋਪੋਕੇ ਪੁਲਿਸ ਅਤੇ ਆਬਕਰੀ ਵਿਭਾਗ ਦੀਆਂ ਟੀਮਾ ਵੱਲੋ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਬੇਹੱਦ ਵੱਡੇ ਨਾਜਾਇਜ਼ ਸ਼ਰਾਬ ਦੇ ਰੈਕੇਟ ਨੂੰ ਉਜਾਗਰ ਕੀਤਾ ਗਿਆ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਲਦੀਪ ਸਿੰਘ ਪੁੱਤਰ ਸੁੱਚਾ ਸਿੰਘ, ਸਤਨਾਮ ਸਿੰਘ ਪੁੱਤਰ ਮੱਸਾ ਸਿੰਘ, ਰਵਿੰਦਰ ਸਿੰਘ ਪੁੱਤਰ ਬੂਟਾ ਸਿੰਘ, ਧਰਮਵੀਰ ਸਿੰਘ ਪੁੱਤਰ ਰਵਿੰਦਰ ਸਿੰਘ, ਹਰਿਜੰਦਰ ਸਿੰਘ ਪੁੱਤਰ ਅਵਤਾਰ ਸਿੰਘ, ਸਿਵੰਦਰ ਕੌਰ ਪਤਨੀ ਹਰਪਾਲ ਸਿੰਘ, ਪ੍ਰੀਤੀ ਪਤਨੀ ਮਨਦੀਪ ਸਿੰਘ, ਸਿਮਰਨਜੀਤ ਕੌਰ ਪਤਨੀ ਗੁਰਦਿਆਲ ਸਿੰਘ ਅਤੇ ਕੁਝ ਹੋਰ ਵਿਅੱਕਤੀ ਪਿੰਡ ਖਿਆਲਾ ਕਲਾਂ ਵਿਖੇ ਵੱਡੇ ਪੱਧਰ ਤੇ ਨਜਾਇਜ ਸ਼ਰਾਬ ਖਰੀਦ ਕੇ ਅੰਿਮ੍ਰਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਵਿੱਚ ਵੇਚਣ ਦਾ ਧੰਦਾ ਕਰਦੇ ਹਨ। ਜਿਸ ਤੇ ਥਾਣਾ ਲੋਪੋਕੇ ਪੁਲਿਸ ਅਤੇ ਆਬਕਰੀ ਵਿਭਾਗ ਦੀਆਂ ਟੀਮਾ ਵੱਲਂੋ ਮੁਖਬਰ ਦੀ ਦੱਸੀ ਹੋਈ ਜਗ੍ਹਾ ਤੇ ਰੇਡ ਕੀਤੀ ਗਈ। ਅਤੇ ਇਸ ਰੇਡ ਦੋਰਾਨ 109000 ਕਿੱਲੋ ਲਾਹਣ, 1780 ਲੀਟਰ ਨਜਾਇਜ ਸ਼ਰਾਬ, 6 ਚਾਲੂ ਭੱਠੀਆ, 62 ਡਰੱਮ (200 ਲੀਟਰ ਦੇ), 6 ਗੈਸ ਸਿਲੰਡਰ, 31 ਕੈਨ (100 ਲੀਟਰ ਦੇ), 2 ਪਾਣੀ ਦੀਆ ਟੰਕੀਆ (500 ਲੀਟਰ ਦੀਆਂ), 2 ਡਰੱਮ (50 ਲੀਟਰ ਦੇ), 11 ਕੈਨ (35 ਲੀਟਰ ਦੇ), ਰਿਕਵਰੀ ਕੀਤੀ ਗਈ। ਰੇਡ ਦੋਰਾਨ ਸਾਹਮਣੇ ਆਇਆ ਕਿ ਵੱਡੀ ਮਾਤਰਾ ਵਿੱਚ ਨਜਾਇਜ ਸ਼ਰਾਬ ਕੱਢਣ ਲਈ ਦੋਸ਼ੀਆ ਦੁਆਰਾ ਪੱਕੀਆ ਪਾਈਪਾ ਫਿੱਟ ਕਰਵਾਈਆ ਗਈਆ ਸਨ। ਉਕਤ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਆਬਕਾਰੀ ਐਕਟ ਦੀਆਂ ਵੱਖ-ਵੱਖ ਧਰਾਵਾ ਤਹਿਤ ਥਾਣਾ ਲੋਪੋਕੇ ਦਰਜ਼ ਰਜਿਸਟਰ ਕੀਤਾ ਗਿਆ। ਐਸ. ਐਸ. ਪੀ. ਅੰਮ੍ਰਿਤਸਰ ਦਿਹਾਤੀ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਉਕਤ ਦੋਸ਼ੀਆ ਦੇ ਫਾਰਵਰਡ ਅਤੇ ਬੈਕਵਰਡ ਲੰਿਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਹਨਾ ਦੱਸਿਆ ਕਿ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਕਤ ਦੋਸ਼ੀਆ ਕੋਲੋ ਬੇਹੱਦ ਬਰੀਕੀ ਨਾਲ ਪੁੱਛ ਗਿਛ ਕੀਤੀ ਜਾ ਰਹੀ ਹੈ ਅਤੇ ਪੁੱਛ ਗਿਛ ਦੌਰਾਨ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

Leave a Reply