ਵਿਧਾਇਕ ਨੇ ਨਜਾਇਜ਼ ਰੇਤਾ ਲੈਕੇ ਆ ਰਹੀਆਂ ਟਰਾਲੀਆਂ ਫੜ ਕੇ ਥਾਣੇ ਦਿੱਤੀਆਂ

Firozpur Punjab

ਫਿਰੋਜ਼ਪੁਰ  (ਪੰਕਜ ਕੁਮਾਰ) ਇਲਾਕੇ ਵਿਚ ਰੇਤ ਦੀ ਨਜੈਜ ਨਿਕਾਸੀ ਕਰਨ ਵਾਲਿਆਂ ਤੇ ਸਖਤੀ ਨਾਲ ਪੇਸ਼ ਆਉਂਦੇ ਹੋ ਮੰਗਲਵਾਰ 6 ਮਾਰਚ ਨੂੰ ਵਿਧਾਹਿਕ ਪਰਮਿੰਦਰ ਸਿੰਘ ਪਿੰਕੀ ਨੇ  ਫਿਰੋਜ਼ਪੁਰ-ਮੱਲਾਂਵਾਲਾ ਰੋਡ ਤੇ ਆ ਰਹੀਆਂ ਰੇਤ ਦੀਆਂ ਪੰਜ ਟਰਾਲੀਆਂ ਨੂੰ ਫੜ ਕੇ ਥਾਣਾ ਆਰਿਫ-ਕੇ ਵਿਚ ਬੰਦ ਕਰਵਾ ਦਿੱਤਾ l  ਉਨਾਂ ਡੀਐਸਪੀ ਸਿਟੀ , ਆਰਿਫ-ਕੇ ਚੌਂਕੀ ਪੁਲਿਸ ਅਧਿਕਾਰੀ ਮੋਹਿਤ ਧਵਨ ਨੂੰ ਮੌਕੇ ਤੇ ਬੁਲਾ ਕੇ ਪਰਚਾ ਦਰਜ ਕਰਨ ਲਾਇ ਕਿਹਾ ਅਤੇ ਪੁਲਸ ਅਧਿਕਾਰੀਆਂ ਨੂੰ ਸਖਤੀ ਨਾਲ ਨਿਰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਉਨਾਂ ਦੇ ਵਿਧਾਨਸਭਾ ਖੇਤਰ ਵਿਚ ਨਜਾਇਜ ਨਿਕਾਸੀ ਹੋਈ ਤਾਂ ਉਹ ਸਖਤ ਕਾਰਵਾਹੀ ਲਾਇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਣਗੇ। ਪਿੰਕੀ ਨੇ ਕਿਹਾ ਕਿ ਚਾਹੇ ਕੋਈ ਕਿੰਨੇ ਵੀ ਵੱਡੇ ਅਹੁਦੇ ਤੇ ਕਿਉਂ ਨਾ ਬੈਠਾ ਹੋਵੇ, ਉਸ ਨੂੰ ਨਜਾਇਜ਼ ਮਾਈਨਿੰਗ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਖੜੀਆਂ ਤੇ ਜੇ.ਸੀ.ਬੀ. ਤੇ ਪੋਕਲਾਇਨ ਮਸ਼ੀਨਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ l

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾ ਹਦਾਇਤਾਂ ਅਨੁਸਾਰ ਖੱਡਾਂ ਤੇ 10 ਫੁੱਟ ਤੱਕ ਕਹੀਆਂ ਨਾਲ ਰੇਤ ਟਰਾਲੀਆਂ ਵਿਚ ਭਰ ਕੇ ਵੇਖੀ ਜਾ ਸਕਦੀ ਹੈ। ਪਿੰਕੀ ਨੇ ਕਿਹਾ ਕਿ ਉਨਾਂ ਕੋਲ ਜ਼ਿਲ੍ਹੇ ਵਿਚ ਜਿਨੇ ਵੀ ਠੇਕੇਦਾਰਾਂ ਨੂੰ ਸਰਕਾਰ ਵੱਲੋਂ ਖੱਡਾਂ ਅਲਾਟ ਹੋਈਆਂ ਹਨ, ਉਹਨਾਂ ਦੀ ਪੂਰੀ ਡਿਟੇਲ, ਨਕਸ਼ੇ, ਖਸਰਾ ਨੰਬਰ ਸਣੇ ਉਨਾਂ ਕੋਲ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਈ ਭੁੱਲ ਨਾ ਕਰ ਬੈਠੇ ਕਿ ਉਹ ਨਜਾ ਨਜਾਇਜ਼ ਨਿਕਾਸੀ ਕਰਕੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਅਦੂਲੀ ਕਰੇ। ਇਸ ਮੌਕੇ ਉਨਾਂ ਨਾਲ ਬਲਾਕ ਪ੍ਰਧਾਨ ਰਿੰਕੂ ਗਰੋਵਰ, ਪਰਮਿੰਦਰ ਸਿੰਘ ਹਾਂਡਾ, ਬੋਹੜ ਸਿੰਘ, ਸੁਖਜਿੰਦਰ ਸਿੰਘ ਤੇ ਹੋਰ ਕਾਂਗਰਸੀ ਆਗੂ ਸਨ।

Leave a Reply