ਧਾਰਮਿਕ ਸਥਾਨਾ ਨੇੜੇ ਹੋ ਰਹੇ ਦੇਹ ਵਪਾਰ ਰੋਕਣ ਲਈ ਪ੍ਰੇਸ ਐਸੋਸੀਏਸ਼ਨ ਆਈ ਸੜਕਾ ਤੇ

Amritsar Punjab


ਅਮ੍ਰਿਤਸਰ (ਰਾਜੇਸ਼ ਕੁਮਾਰ ) ਅਮ੍ਰਿਤਸਰ ਗੁਰੁ ਨਗਰੀ ਵਿਚ ਸ਼ਹੀਦ ਭਗਤ ਸਿੰਘ ਪ੍ਰੈਸ਼ ਐਸ਼ੌਸ਼ੀਐਸ਼ਨ ਵਲੌ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਨਾਨਕ ਨਾਮ ਲੈਵਾ ਸ਼ੰਗਤ ਅਤੇ ਹੌਰ ਵੀ ਸਿਖ ਜਥੇਬੰਦਿਆ ਨੂੰ ਅਪੀਲ ਕਰਦਿਆ ਇਕ ਰੌਸ਼ ਮਾਰਚ ਕਢਿਆ ਗਿਆ।ਜਿਸ ਦੀ ਅਗਵਾਹੀ ਸ਼ਹੀਦ ਭਗਤ ਸਿੰਘ ਪ੍ਰੈਸ਼ ਐਸ਼ੌਸ਼ੀਐਸ਼ਨ ਦੇ ਸਟੇਟ ਪ੍ਰਧਾਂਨ ਵਰਿੰਦਰ ਸਹਿਦੇਵ, ਪੰਜਾਬ ਪ੍ਰਧਾਨ ਧਿਆਨ ਚੰਦ, ਜਰਨਲ ਸੈਕਟਰੀ ਅਮਰਿੰਦਰ ਸਿੰਘ ਅਤੇ ਹੌਰ ਯੁਨਿਅਨ ਦੇ ਮੈਬਰਾਂ ਵਲੌ ਕੀਤੀ ਗਈ।
ਇਹ ਰੌਸ਼ ਮਾਰਚ ਕੱਢ ਕੇ ਸ਼ਹੀਦ ਭਗਤ ਸਿੰਘ ਪ੍ਰੈਸ਼ ਐਸ਼ੌਸ਼ੀਐਸ਼ਨ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ਼ਹੀਦਾ ਸਾਹਿਬ ਗੁਰੂਦੁਆਰੇ ਦੇ ਆਲੇ-ਦੁਆਲੇ ਹੌਟਲਾ ਵਿਚ ਚਲਦੇ ਦੇਹ ਵਪਾਰ ਦੇ ਧੰਦੇ ਦਾ ਵਿਰੌਧ ਕੀਤਾ।ਪਤਰਕਾਰਾ ਨਾਲ ਗਲਬਾਤ ਕਰਦਿਆ ਪ੍ਰਧਾਂਨ ਵਰਿੰਦਰ ਸਹਿਦੇਵ ਨੇ ਦਸਿਆ ਕਿ ਅਮ੍ਰਿਤਸਰ ਗੁਰੁ ਕੀ ਨਗਰੀ ਵਿਚ ਸ਼ਥਿਤ ਸ਼੍ਰੀ ਦਰਬਾਰ ਸਾਹਿਬ ਲੌਕਾ ਦੀ ਸ਼ਰਧਾਂ ਅਤੇ ਪਵਿਤਰਤਾ ਕਾਰਣ ਸਾਰੀ ਦੂਨੀਆ ਵਿਚ ਮਸ਼ਹੂਰ ਹੈ।ਪਰ ਇਸ ਦੇ ਨਜਦੀਕ ਚਲਦੇ ਕੁੱਝ ਇਕ ਹੌਟਲਾ ਵਿਚ ਚਲ ਰਹੇ ਦੇਹ ਵਪਾਰ ਦੇ ਕeਰਨ ਆਏ ਦਿਨ ਇਸ ਗੁਰੁ ਨਗਰੀ ਦੀ ਪਵਿਤਰਤਾ ਭੰਗ ਹੌ ਰਹੀ ਹੈ।ਸਾਡੀ  ਸ਼ਹੀਦ ਭਗਤ ਸਿੰਘ ਪ੍ਰੈਸ਼ ਐਸ਼ੌਸ਼ੀਐਸ਼ਨ ਇਸ ਦਾ ਕੜਾਂ ਵਿਰੌਧ ਕਰਦੀ ਹੈ ਇਸ ਲਈ ਅਸੀ ਅਜ ਆਪਣੇ ਸਾਰੇ ਮੈਬਰਾਂ ਦੇ ਨਾਲ ਅਜ ਇਹ ਰੌਸ਼ ਮਾਰਚ ਕਢਿਆ ਹੈ। ਤਾਂ ਜੌ ਇਸ aਪਰਾਲੇ ਨਾਲ ਪ੍ਰਸ਼ਾਸ਼ਨ ਦੀਆ ਅੱਖਾ ਖੁਲ ਸਕਣ ਅਤੇ ਇਸ ਦੇਹ ਵਪਾਰ ਦੇ ਧੰਦੇ ਨੂੰ ਨਕੇਲ ਪਾਈ ਜਾਵੇ।

Leave a Reply