ਗੋਲਡਨ ਸਿਟੀ ਪਬਲਿਕ ਸੀ:ਸੈ:ਸਕੂਲ ਮਾਨਾਵਾਲਾ ਵਿਖੇ ਸ੍ਰੀਸੁਖਮਨੀ ਸਾਹਿਬ ਜੀ ਦਾ ਪਾਠ ਕਰਾਕੇ ਨਵੇਂ ਸੈਸ਼ਨ ਦੀ ਆਰੰਭਤਾ ਕੀਤੀ

Amritsar Punjab

ਜੰਡਿਆਲਾ ਗੁਰੂ (ਕੰਵਲਜੀਤ ਸਿੰਘ,ਸੁਖਜਿੰਦਰ ਸਿੰਘ) ਜੰਡਿਆਲਾ ਗੁਰੂ ਅਧੀਨ ਆਉਦੇ ਪਿੰਡ ਮਾਨਾਂਵਾਲਾ ਵਿਖੇ ਗੋਲਡਨ ਸਿਟੀ ਪਬਲਿਕ ਸੀ:ਸੈ: ਸਕੂਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਨਵੇਂ ਸੈਸ਼ਨ ਦੀ ਅਰੰਭ ਤਾ ਕੀਤੀ ਗਈ ।ਇਸ ਮੌਕੇ ਮੈਨੇਜਿੰਗ ਡਾਇਰੈਕ ਟਰਸਰ ਦਾ ਰਜਸਵੰਤ ਸਿੰਘ ਮਠਾੜੂ ਤੇ ਮੈਡਮ ਸੁਖਵਿੰਦਰ ਕੌਰ ਤੇ ਪ੍ਰਿੰਸਿਪਲ ਸਰਦਾਰ ਅਮਰਜੀਤ ਸਿੰਘ ਤੇ ਸਮੂੰਹ ਸਟਾਫ ਨੇ ਪਿਛਲੇ ਸਾਲ ਦੀਆਂ ਪਰਾਪਤੀਆ ਗਿਣਉਦੇ ਹੋਏ ਕਿਹਾ।ਕਿ ਸਕੂਲ ਵਿਚ ਪੀਣ ਵਾਲੇ ਪਾਣੀ ਦਾ ਆਰ: ਉ: ਸਿਸਟਮ ਲਗਾ ਕੇ ਬੱਚਿਆਂ ਦੇ ਲਈਂ ਸਾਫ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਹੈ।ਅਤੇ ਖੇਡਾਂ ਵਿੱਚ ਬੱਚਿਆਂ ਦੀ ਰੁਚੀ ਨੂੰ ਵੇਖਦਿਆਂ ਹੋਇਆਂ ਖੇਡਾਂ ਦਾ ਸਮਾਨ ਸਮੇ ਸਮੇਂ ਤੇ ਮੁਹੱਇਆ ਕਰਵਾਇਆ ਜਾ ਰਿਹਾ ਹੈ।ਅਤੇ ਸਕੂਲ ਦਾ ਨਤੀਜਾ ਵੀ ਸੋਪਰਤੀ ਸਤਰਿਹਾਂ।ਤੇਫਸਟ,ਸੈੰਕਡ,ਥਰਡ,ਆਏ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ।ਸਕੂਲ ਵਿੱਚ ਮੇਹਨਤੀ ਅਤੇ ਤਜਰਬੇਕਾਰ ਸਟਾਫ ਦਾ ਪਰਬੰਧ ਕੀਤਾ ਗਿਆ।ਸਕੂਲ ਵਿੱਚ ਹਰ ਸਾਲ ਬੱਚਿਆਂ ਆਤਮ ਮਨੋਬਲ ਵਧਾਉਣ ਲਈ ਸਕੂਲ ਅੰਦਰ ਭਾਸ਼ਣ ਪ੍ਰਤੀ ਯੋਗਤਾ, ਸੁੰਦਰ ਲਿਖਾਈ ਪ੍ਰਤੀ ਯੋਗਤਾ, ਕੁਇਜ਼ ਕੰਪੀਟੀਸ਼ਨ ਕਰਵਾਏ ਜਾਂਦੇਹਨ।ਉਹਨਾਂ ਇਹ ਵੀ ਦੱਸਿਆ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦੀ ਪੜ੍ਹਾਈ ਵਾਸਤੇ ਪੜੇ ਲਿਖੇ ਤੇ ਤਜਰਬੇ ਕਾਰ ਅਧਿਆਪਕਾਂ ਪ੍ਰਬੰਧ ਕੀਤਾ ਜਾਵੇਗਾ।ਸਵੱਛ ਭਾਰਤ ਅਭਿਆਨ ਦੇ ਤਹਿਤ ਬੱਚਿਆਂ ਦੇ ਪਖਾਨੇ ਦੀ ਮੁਰੰਮਤ ਕਰਵਾ ਕੇ ਹੋਰ ਵੀ ਵਧੀਆ ਢੰਗ ਨਾਲ ਬਣਾਏ ਜਾਣਗੇ ।ਅਤੇ ਸੀ; ਸੀ; ਟੀ; ਵੀ ਕੈਮਰੇ ਹਰ ਕਲਾਸ ਵਿੱਚ ਲਗਵਾਏ ਜਾਣਗੇ ।ਤਾਂ ਕੇ ਬੱਚਿਆਂ ਦੀ ਸੁਰਖਿਆ ਮੁਹੱਈਆ ਹੋ ਸਕੇ। ਸਕੂਲ ਵਿੱਚ ਪਹਿਲੀ ਵਾਰ ਪੰਜਵੀਂ ਕਲਾਸ ਤੱਕ ਬੁੱਕ ਬੈਂਕ ਦੀ ਸਹੂਲਤ ਦਿੱਤੀ ਗਈ ਹੈ।ਜਿਸ ਵਿੱਚ ਬੱਚਿਆਂ ਕੋਲੋ ਪੁਰਾਣੀਆਂ ਕਿਤਾਬਾਂ ਜਮ੍ਹਾਂ ਕਰਕੇ ਉਹ ਕਿਤਾਬਾਂ ਲੋੜਵੰਦ ਵਿਦਿਆਰਥੀਆਂ ਨੂੰ ਦਿੱਤੀਆ ਜਾਣਗੀਆਂ ।ਇਹ ਸਹੂਲਤ ਇਸ ਸਾਲ ਤੋ ਸੁਰੂ ਕੀਤੀ ਗਈ ਹੈ।ਪ੍ਰਿੰਸੀਪਲਸਰ ਦੇ ਉਪਰਾਲੇ ਸਦਕਾ ਨੈਸ਼ਨਲ ਸਕਾਲਰ ਸਿਪਪੋਲਟਰ ਤੋਂ ਬੱਚਿਆਂ ਦਾ ਸਕਾਲਰ ਸਿਪ ਅਪਲਾਈ ਕੀਤਾ ਗਿਆ। ਅਤੇ ਇਕ ਦੋ ਬੱਚਿਆਂ ਨੂੰ ਛੱਡ ਕੇ ਬਾਕੀ ਸਾਰੇ ਬੱਚਿਆਂ ਦੀ ਸਕਾਲਰ ਸਿਪ ਮਨਜੂਰ ਹੋ ਚੁੱਕੀ ਹੈ ।ਅਤੇ ਜਿਹੜੇ ਬੱਚੇ ਰਹਿੰਦੇ ਹਨ ਉਹਨਾਂ ਦੀ ਵੀ ਸਕਾਲਰ ਸਿਪ ਮਨਜੂਰ ਹੋ ਜਾਵੇਗੀ ।ਇਹ ਸਹੂਲਤ ਅੱਗੇ ਚਲਦੀ ਰਹੇਗੀ ।

Leave a Reply