ਅੰਮ੍ਰਿਤਸਰ ਪਹੁੰਚੀ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਫਿਲਮ ਦੀ ਟੀਮ 

Amritsar Entertainment Punjab


ਅੰਮ੍ਰਿਤਸਰ (ਹਨੀ ਮੇਹਰਾ) ਇਸ ਵਿਸਾਖੀ ‘ਤੇ 13 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’  ਕਾਮੇਡੀ, ਰੁਮਾਂਸ ਤੇ ਸਮਾਜਿਕ ਸਮੱਸਿਆ ਦਾ ਤੜਕਾ ਹੋਵੇਗੀ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 8 ਨਵੰਬਰ 2016 ਨੂੰ ਕੀਤੀ ਗਈ ਨੋਟਬੰਦੀ ‘ਤੇ ਅਧਾਰਿਤ ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਸਬੰਧੀ ਅੱਜ ਇਥੇ ਫ਼ਿਲਮ ਦੀ ਟੀਮ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ, ਨਿਰਦੇਸ਼ਕ ਸਿਤਿਜ਼ ਚੌਧਰੀ, ਅਦਾਕਾਰ ਹਰੀਸ਼ ਵਰਮਾ ਤੇ ਫ਼ਿਲਮ ਦੀ ਹੀਰੋਇਨ ਸਿੰਮੀ ਚਾਹਲ ਸਮੇਤ ਫ਼ਿਲਮ ਨਾਲ ਜੁੜੇ ਹੋਰ ਮੈਂਬਰ ਹਾਜ਼ਰ ਸਨ। ‘ਰਿਦਮ ਬੁਆਏਜ਼ ਇੰਟਰਟੇਨਮੈਂਟ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ। ਇਸ ਮੌਕੇ ਨਿਰਦੇਸ਼ਕ ਸਿਤਿਜ਼ ਚੌਧਰੀ ਨੇ ਕਿਹਾ ਕਿ ਰਿਦਮ ਬੁਆਏਜ਼ ਇੰਟਰਟੇਨਮੈਂਟ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਇਹ ਫ਼ਿਲਮ ਵੀ ਲੀਕ ਤੋਂ ਹਟਕੇ ਹੈ।  ਚੰਡੀਗੜ• ਦੇ ਆਸ ਪਾਸ ਦੇ ਪਿੰਡਾਂ ‘ਚ ਫ਼ਿਲਮਾਈ ਗਈ ਇਹ ਫ਼ਿਲਮ ਇਕ ਛੋਟੇ ਜਿਹੇ ਕਸਬੇ ਦੇ ਛੋਟੇ ਜਿਹੇ ਬਾਜ਼ਾਰ ਦੇ ਦੋ ਦੁਕਾਨਦਾਰਾਂ ਦੇ ਪਰਿਵਾਰ ਦੀ ਕਹਾਣੀ ਹੈ। ਫ਼ਿਲਮ ‘ਚ ਦਰਸ਼ਕਾਂ ਨੂੰ  ਖੂਬਸੂਰਤ ਲਵ ਸਟੋਰੀ ਵੀ ਦੇਖਣ ਨੂੰ ਮਿਲੇਗੀ ਤੇ ਕਾਮੇਡੀ ਦਾ ਤੜਕਾ ਵੀ।  ਇਹ ਫ਼ਿਲਮ ਨੋਟਬੰਦੀ ‘ਤੇ ਵੀ ਵਿਅੰਗ ਕਰਦੀ ਹੋਈ, ਇਸ ਨਾਲ ਆਮ ਲੋਕਾਂ ਨੂੰ ਆਈਆਂ ਸਮੱਸਿਆਵਾਂ ਦੀ ਗੱਲ ਕਰੇਗੀ। ਫ਼ਿਲਮ ‘ਚ ਹਰੀਸ਼ ਵਰਮਾ ਤੇ ਸਿੰਮੀ ਚਾਹਲ ਤੋਂ ਇਲਾਵਾ ਜਸਵਿੰਦਰ ਭੱਲਾ, ਬੀਐਨ ਸ਼ਰਮਾ, ਅਨੀਤਾ ਦੇਵਗਨ, ਗੁਰਸ਼ਬਦ, ਸੁਮਿਤ ਗੁਲਾਟੀ, ਪੁਖਰਾਜ ਭੱਲਾ ਨੇ ਵੀ ਅਹਿਮ ਭੁਮਿਕਾ ਨਿਭਾਈ ਹੈ। ਫ਼ਿਲਮ ‘ਚ ਅਮਰਿੰਦਰ ਗਿੱਲ ਤੇ ਅਦਿੱਤੀ ਸ਼ਰਮਾ ਦੀ ਜੋੜੀ ਵੀ ਮਹਿਮਾਨ ਭੂਮਿਕਾ ‘ਚ ਨਜ਼ਰ ਆਵੇਗੀ। ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ ਮੁਤਾਬਕ ਇਹ ਫ਼ਿਲਮ ਹਰ ਵਰਗ ਦੇ ਦਰਸ਼ਕਾਂ ਦੀ ਪਹਿਲੀ ਪਸੰਦ ਬਣੇਗੀ। ਫ਼ਿਲਮ ਦੇ ਟ੍ਰੇਲਰ ਅਤੇ ਸੰਗੀਤ ਨੂੰ ਸੋਸ਼ਲ ਮੀਡੀਆ ‘ਤੇ ਵੱਡਾ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਫ਼ਿਲਮ ਦੇ ਹੀਰੋ ਹਰੀਸ਼ ਵਰਮਾ ਨੇ ਕਿਹਾ ਕਿ ਉਹ ਜਿਸ ਕਿਸਮ ਦੀ ਫ਼ਿਲਮ ਦੀ ਲੰਮੇ ਸਮੇਂ ਤੋਂ ਤਲਾਸ਼ ਕਰ ਰਿਹਾ ਸੀ, ਇਹ ਫ਼ਿਲਮ ਉਸੇ ਤਰ•ਾਂ ਦੀ ਹੀ ਹੈ।  ਇਹ ਫ਼ਿਲਮ ਉਸ ਦੀਆਂ ਹੁਣ ਤੱਕ ਦੀਆਂ ਫ਼ਿਲਮਾਂ ਨਾਲੋਂ ਸਭ ਤੋਂ ਵਧੀਆ ਫ਼ਿਲਮ ਹੋਵੇਗੀ। ਪਹਿਲੀ ਵਾਰ ਉਸ ਨੂੰ ਆਪਣੇ ਅੰਦਰਲੇ ਕਲਾਕਾਰ ਦੀ ਨੁਮਾਇਸ਼ ਕਰਨ ਦਾ ਮੌਕਾ ਮਿਲਿਆ  ਹੈ। ਇਸ ਫ਼ਿਲਮ ਲਈ ਉਹ ਹਮੇਸ਼ਾ ਕਾਰਜ ਗਿੱਲ ਅਤੇ ਅਮਰਿੰਦਰ ਗਿੱਲ ਦੇ ਰਿਣੀ ਰਹਿਣਗੇ।
ਫ਼ਿਲਮ ‘ਚ ਮੁੱਖ ਭੂਮਿਕਾ ਨਿਭਾ ਰਹੀ ਸਿੰਮੀ ਚਾਹਲ ਨੇ ਵੀ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਫ਼ਿਲਮ ‘ਚ ਕੰਮ ਕਰਦਿਆਂ ਉਸ ਨੂੰ ਬਹੁਤ ਮਜ਼ਾ ਆਇਆ। ਉਹ ਇਸ ਫ਼ਿਲਮ ‘ਚ ਇਕ ਹਲਵਾਈ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ, ਜਿਸ ਨੂੰ ਆਪਣੇ ਗੁਆਂਢੀ ਮੁੰਡੇ ਨਾਲ ਪਿਆਰ ਹੁੰਦਾ ਹੈ ਪਰ ਉਸ ਤੋਂ ਪਹਿਲਾਂ ਦੋਵਾਂ ‘ਚ ਕਾਫ਼ੀ ਨੋਕਝੌਕ ਹੁੰਦੀ ਹੈ। ਪਹਿਲੀ ਵਾਰ ਉਸ ਨੂੰ ਇਸ ਕਿਸਮ ਦੀ ਚਲਬੁਲੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ।
ਫ਼ਿਲਮ ਦੀ ਟੀਮ ਮੁਤਾਬਕ ਇਹ ਫ਼ਿਲਮ ਹਰ ਵਰਗ ਦੇ ਦਰਸ਼ਕਾਂ ਦੀ ਪਹਿਲੀ ਪਸੰਦ ਬਣੇਗੀ।

Leave a Reply