ਢਾਬਿਆ ਅਤੇ ਰੈਸਟੋਰੈਂਟਾ ਦੇ ਬਾਹਰ ਗੱਡੀਆ ਵਿਚ ਸ਼ਰਾਬ ਪੀਣ ਵਾਲਿਆ ਲਈ ਬੁਰੀ ਖਬਰ (ਵੀਡੀਓ)

Amritsar Punjab


ਅੰਮ੍ਰਿਤਸਰ(ਸਨੀ ਮੇਹਰਾ) ਅੰਮ੍ਰਿਤਸਰ ਦੇ ਸਥਾਨਕ ਜੀ.ਟੀ ਰੋਡ ਸਥਿਤ ਹੋਟਲ ਰੀਜੇਟਾ ਸੈਂਟਰਲ ਵਿਖੇ ਹੋਟਲ ਐਡ ਰੈਸਟੋਰੈਂਟ ਐਸੋਸੀਏਸ਼ਨ ਸਿਵਲ ਲਾਇਨਜ ਦੇ ਪ੍ਰਧਾਨ ਏ.ਪੀ ਐਸ ਚੱਢਾ ਦੀ ਅਗਵਾਈ ਵਿੱਚ ਢਾਬਿਆ ਅਤੇ ਰੈਸਟੋਰੈਂਟਾ ਦੇ ਬਾਹਰ ਜਨਤਕ ਥਾਵਾ ਤੇ ਲੋਕਾ ਦੁਵਾਰਾ ਆਪਣੀਆ  ਗੱਡੀਆ ਵਿਚ ਸਰੇਆਮ ਸਰਾਬ ਪੀਣ ਵਾਲੇ ਲੋਕਾ ਖਿਲਾਫ਼ ਬਣਦੀ ਕਾਰਵਾਈ ਨੂੰ ਲੈ ਕੇ ਇੱਕ ਮੀਟਿੰਗ ਦਾ ਆਜੋਜਨ ਕੀਤਾ ਗਿਆ,ਇਸ ਮੀਟਿੰਗ ਵਿੱਚ ਈ.ਟੀ.ਓ ਆਬਕਾਰੀ ਅੰਮ੍ਰਿਤਸਰ 2 ਹੇਮੰਤ ਸ਼ਰਮਾ ,ਈ.ਟੀ.ਓ ਐਕਸਾਈਜ ਸੁਖਵਿੰਦਰ ਸਿੰਘ  ਅਤੇ ਰੀਜੇੰਟਾ ਸੈਟਰਲ ਹੋਟਲ ਦੇ ਐਮ.ਡੀ ਸ਼੍ਰੀ ਰਾਜਨ ਬੇਦੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ,ਇਸ ਮੋਕੇ ਵਖ ਵਖ ਹੋਟਲਾਂ ਦੇ ਆਏ ਹੋਏ ਮਾਲਕਾ ਨੂੰ ਸਨਮਾਨਿਤ ਚਿਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ 

ਇਸ ਮੀਟਿੰਗ ਵਿੱਚ ਪ੍ਰਧਾਨ ਏ.ਪੀ ਐਸ ਚੱਢਾ ਨੇ ਐਕਸਾਈਜ ਅਤੇ ਆਬਕਾਰੀ ਅਧਿਕਾਰੀਆ ਨੂੰ ਹੋਟਲ ਅਤੇ ਰੈਸਟੋਰੈਂਟ ਦੇ ਮਾਲਕਾ ਨੂੰ ਆ ਰਹੀਆ ਮੁਸ਼ਕਿਲਾ ਤੋ ਵੀ ਜਾਣੁ ਕਰਵਾਇਆ,ਇਸ ਮੋਕੇ ਅਧਿਕਾਰੀਆ ਵੱਲੋ ਵੀ ਹੋਟਲ ਅਤੇ ਰੈਸਟੋਰੈਂਟ ਦੇ ਮਾਲਕਾ ਨੂੰ ਉਹਨਾ ਦੀਆ ਮੁਸਕਿਲਾ ਦਾ ਹੱਲ ਕਰਨ ਦਾ ਭਰੋਸਾ ਦਿਤਾ ਗਿਆ,ਉਥੇ ਹੀ ਆਬਕਾਰੀ ਅਫਸਰ ਹੇਮਤ ਸ਼ਰਮਾ ਨੇ ਦਸਿਆ ਕੇ ਜਲਦ ਹੀ ਅੰਮ੍ਰਿਤਸਰ ਦੇ ਲੋਕਾ ਵਾਸਤੇ ਵਧੀਆ ਅਤੇ ਵਿਦੇਸ਼ੀ ਸਰਾਬ ਦੇ ਬ੍ਰਾਂਡਾ ਦੀ ਇੱਕ ਦੁਕਾਨ ਅੰਮ੍ਰਿਤਸਰ ਦੇ ਕੂਈਨਜ ਰੋਡ ਤੇ ਖੋਲੀ ਜਾਵੇਗੀ,ਜਿਸ ਵਿੱਚ ਦਾਰੂ ਪੀਣ ਦੇ ਸੁਕੀਨ ਆਪਨੇ ਮਨਪਸੰਦ ਦੇ ਬ੍ਰਾਂਡ ਲੈ ਸਕਣਗੇ

Leave a Reply