ਤਰਨਤਾਰਨ ਬੀ.ਐੱਸ.ਐਫ ਨੇ ਸਰਹੱਦ ਤੋ ਬਰਾਮਦ ਕੀਤੀ 5 ਕਰੋੜ ਦੀ ਹੈਰੋਇਨ

Punjab

ਖੇਮਕਰਨ (ਹੀਰਾ ਕੰਡਾ)-ਭਾਰਤ ਪਾਕਿ ਸਰਹੱਦ ‘ਤੇ ਤਾਇਨਾਤ ਬੀ.ਐੱਸ.ਐਫ ਦੀ 77 ਬਟਾਲੀਅਨ ਵੱਲੋ ਚਲਾਏ ਵਿਸ਼ੇਸ਼ ਸਰਚ ਅਭਿਆਨ ਦੋਰਾਨ ਇਕ ਕਿਲੋ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਜਿਸ ਦੀ ਅੰਤਰਰਾਸ਼ਟਰੀ ਕੀਮਤ 5 ਕਰੋੜ ਰੂਪਏ ਦੇ ਕਰੀਬ ਦੱਸੀ ਜਾ ਰਹੀ ਹੈ |ਸਰਚ ਅਭਿਆਨ ਦੋਰਾਨ ਜਵਾਨਾ ਨੇ ਸਰਹੱਦ ਤੋ ਇਕ ਪਲਾਸਟਿਕ ਦੀ ਬੋਤਲ ਬਰਾਮਦ ਕੀਤੀ, ਜਿਸ ਵਿਚੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ |

ਸ਼ਨੀਵਾਰ ਨੂੰ ਜਦੋ ਫੇਰ ਬੀ.ਐੱਸ.ਐਫ ਨੇ ਤਲਾਸ਼ੀ ਲਈ ਤਾ ਇਕ ਹੋਰ ਬੋਤਲ ਮਿਲੀ ,ਜਿਸ ਵਿਚੋਂ ਵੀ 500 ਗ੍ਰਾਮ ਹੈਰੋਇਨ ਬਰਾਮਦ ਹੋਈ |ਇਸ ਸਬੰਦੀ ਬੀ.ਐੱਸ.ਐਫ ਵੱਲੋ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ |


Leave a Reply