ਫਰਨੀਚਰ ਮਾਰਕਿਟ ‘ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ (ਵੀਡੀਓ)

Mohali Punjab


ਮੋਹਾਲੀ (ਮੇਜਰ ਅਲੀ)ਮੋਹਾਲੀ  ਦੇ ਪਿੰਡ ਲਖਨੌਰ ਦੀ ਫਰਨੀਚਰ ਮਾਰਕਿਟ ‘ਚ ਦੇਰ ਰਾਤ 2 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਇਸ ਘਟਨਾ ਦੌਰਾਨ ਪੂਰੀ ਮਾਰਕਿਟ ਸੜ ਕੇ ਸੁਆਹ ਹੋ ਗਈ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 20 ਦੇ ਕਰੀਬ ਗੱਡੀਆਂ ਮੌਕੇ ‘ਤੇ ਪੁੱਜੀਆਂ ਅਤੇ ਅੱਗ ਬੁਝਾਉਣ ‘ਚ 3-4 ਘੰਟਿਆਂ ਦਾ ਸਮਾਂ ਲੱਗ ਗਿਆ। ਇਸ ਘਟਨਾ ਕਾਰਨ ਮਾਰਕਿਟ ਦੀਆਂ ਕਰੀਬ 50 ਦੁਕਾਨਾਂ ਦਾ 20 ਤੋਂ 25 ਕਰੋੜ ਰੁਪਏ ਦਾ ਫਰਨੀਚਰ ਸੜ ਕੇ ਸੁਆਹ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
ਸਿਰਫ ਇੰਨਾ ਹੀ ਨਹੀਂ, ਮਾਰਕਿਟ ‘ਚ ਖੜ੍ਹੇ ਵਾਹਨ ਵੀ ਸੜ ਕੇ ਸੁਆਹ ਹੋ ਗਏ। ਇਸ ਘਟਨਾ ਕਾਰਨ ਲੋਕਾਂ ‘ਚ ਹੜਕੰਪ ਮਚਿਆ ਹੋਇਆ ਹੈ। ਫਿਲਹਾਲ ਅੱਗ ਕਿਸ ਕਾਰਨ ਲੱਗੀ ਹੈ, ਇਸ ਦਾ ਪਤਾ ਅਜੇ ਨਹੀਂ ਲੱਗ ਸਕਿਆ ਹੈ। ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ‘ਚ ਕਾਫੀ ਉਦਾਸੀ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ।

Leave a Reply