ਘਰ ਵਿੱਚ ਹਮਲਾ ਕਰਕੇ ਜਾਨੋ ਮਾਰਨ ਦੀ ਕੀਤੀ ਕੋਸਿਸ

Amritsar Punjab

ਜੰਡਿਆਲਾ ਗੁਰੂ। (ਕੰਵਲਜੀਤ ਸਿੰਘ,ਪਰਗਟ ਸਿੰਘ) ਅੱਜ ਜੰਡਿਆਲਾ ਗੁਰੂ ਦੇ ਬਾਈਪਾਸ ਤਰਨਤਾਰਨ ਰੋਡ ਤੇ ਜਗਵੰਤ ਕੌਰ ਪਤਨੀ ਬਲਜੀਤ ਸਿੰਘ ਨੇ ਦੱਸਿਆ ਕਿ ਸਾਡਾ ਝਗੜਾ ਗੁਆਢ ਵਿਚੱ ਰਹਿੰਦੇ ਤਰਸੇਮ ਸਿੰਘ (ਬਿੱਟੂ) ਪੁੱਤਰ ਕੁਨੰਨ ਸਿੰਘ,ਹਰਜਿੰਦਰ ਸਿੰਘ (ਜਿੰਦਾ),ਨਵਪਰੀਤ ਸਿੰਘ (ਗੋਰਾ) ਨਾਲ ਮਿਤੀ ੨੩/੧੨/੨੦੧੫ ਨਾਲ ਹੋਇਆ ਸੀ। ਜਿਸ ਦੇ ਬਾਬਤ ਮਾਨਯੋਗ ਅਦਾਲਤ ਵਿਚ ਇਹਨਾ ਦੋਸੀਆਂ ਖਿਲਾਫ਼ ਧਾਰਾ ੩੨੬,੩੪੧,੩੨੪,੩੨੩,੧੪੮,੧੪੯,ਆਈ.ਪੀ.ਸੀ. ਐਫ਼ ਆਈ ਆਰ ਨ/੧੨ ੦੧/੨੦੧੬ ਨੂੰ ਦਰਜ ਹੋਇਆ ਸੀ। ਉਸ ਦਿਨ ਤੋ ਸਾਡੇ ਤੇ ਕਈ ਤਰਾ ਦਾ ਦਬਾਅ ਬਨਾਇਆ ਜਾ ਰਿਹਾ ਹੈ। ਤੇ ਜਾਨੋ ਮਾਰਨ ਦੀਆਂ ਧਮਕੀਆ,ਤੇ ਝੂਠੇ ਕੇਸ ਵਿਚ ਫ਼ਸਾਉਣ ਦਾ ਕਹਿਕੇ ਸਾਨੂੰ ਰਾਜੀਨਾਮਾ ਕਰਨ ਲਈ ਮਜਬੂਰ ਕਰ ਰਹੇ ਹਨ। ਅਸੀ ਇਸ ਦੇ ਬਾਬਤ ਮਾਨਯੋਗ ਐਸ.ਐਸ.ਪੀ ਦਿਹਾਤੀ ਨੂੰ ਲਿਖਤੀ ਰੂਪ ਵਿਚ ਬੇਨਤੀ ਕਰ ਚੁਕੇ ਹਾ। ਪਰ ੦੨/੦੪/੨੦੧੮ ਨੂੰ ਅਸੀ ਸਾਰਾ ਪਰਿਵਾਰ ਅਪਨੀ ਗੱਡੀ ਵਿਚ ਬੈਠ ਕੇ ਘਰੋ ਨਿਕਲੇ ਤਾ ਤਰਸੇਮ ਸਿੰਘ ਉਰਫ਼ ਬਿੱਟੂ ,ਹਰਜਿੰਦਰ ਸਿੰਘ ਉਰਫ਼ ਜਿੰਦਾ,ਨਵਪਰੀਤ ਉਰਫ਼ ਗੋਰਾ ਨੇ ਸਾਨੂੰ ਗਾਲਾ ਕੱਢਣੀਆ ਸੁਰੂ ਕਰ ਦਿੱਤੀਆ ਤੇ ਜਾਨੋ ਮਾਰਨ ਦੀਆਂ ਧਮਕੀਆ ਦਿੰਦੇ ਹੋਏ ਸਾਡੇ ਮਗਰ ਭੱਜੇ ਪਰ ਅਸੀ ਅਪਨੀ ਗੱਡੀ ਭਜਾ ਕੇ ਅਪਨੀ ਜਾਨ ਬਚਾਈ। ਬਾਦ ਵਿਚ ਜਦੋ ਅਸੀ ਅਪਣੇ ਘਰ ਆਏ ਤਾ ਉਪਰੋਕਤ ਦੋਸੀਆ ਨੇ ਸਾਡੇ ਉਪਰ ਦੁਬਾਰਾ ਹਮਲਾ ਕਰ ਦਿਤਾ। ਅਸੀ ਅਪਣੇ ਬਚਾਅ ਵਿਚ ਅਪਣੇ ਘਰ ਵਰਕੇ ਘਰ ਦਾ ਦਰਵਾਜਾ ਬੰਦ ਕਰਨ ਲੱਗੇ ਤਾ ਇਹਨਾ ਧੱਕਾ ਮਾਰਕੇ ਘਰ ਅੰਦਰ ਦਾਖਲ ਹੋ ਕੇ ਮੈਨੂੰ ਤੇ ਮੇਰੇ ਪਰਿਵਾਰ ਮਾਰਨਾ ਕੁੱਟਣਾ ਸੁਰੂ ਕਰ ਦਿਤਾ। ਤੇ ਇੱਟਾ ਰੋੜੇ ਚਲਾਉਣੇ ਸੁਰੂ ਕਰ ਦਿੱਤੇ। ਅਸੀ ਮਾਰ ਦਿੱਤਾ ,ਮਾਰ ਦਿੱਤਾ,ਤੇ ਬਚਾਉ,ਬਚਾਉ ਦਾ ਰੋਲਾ ਪਾਉਣਾ ਸੁਰੂ ਕਰ ਦਿੱਤਾ। ਜਿਸਦੇ ਵੇਖਦੇ ਹੋਏ ਦੋਸੀਆ ਨੇ ਧਮਕੀਆ ਦਿੰਦੇ ਹੋਏ ਫ਼ਰਾਰ ਹੋ ਗਏ। ਕਿਰਪਾ ਕਰਕੇ ਸਾਨੂੰ ਇੰਨਸਾਫ਼ ਦਵਾਇਆ ਜਾਏ,ਤੇ ਸਾਡੀ ਜਾਨ ਮਾਲ ਦੀ ਰੱਖਿਆਂ ਕੀਤੀ ਜਾਵੇ।

Leave a Reply