ਸੇਂਟ ਸੋਲਜ਼ਰ ਸਕੂਲ ਜੰਡਿਆਲਾ ਗੁਰੂ ਨੇ ਖਾਲਸਾ ਸਥਾਪਨਾ ਦਿਵਸ ਮਾਨਿਆ

Amritsar Punjab

ਜੰਡਿਆਲਾ ਗੁਰੂ (ਕੰਵਲਜੀਤ ਸਿੰਘ) ਸੇਂਟ ਸੋਲਜ਼ਰ ਸਕੂਲ ਜੰਡਿਆਲਾ ਗੁਰੂ ਨੇ ਖਾਲਸਾ ਸਥਾਪਨਾ ਦਿਵਸ ਅਤੇ ਵਿਸਾਖੀ ਦਾ ਦਿਨ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ । ਸਕੂਲ ਦਾ ਸਟਾਫ ਅਤੇ ਬੱਚੇ ਰਵਾਇਤੀ ਪੰਜਾਬੀ ਪੁਸ਼ਾਕਾਂ ਪਾ ਕੇ ਸਕੂਲ ਪਹੁੰਚੇ । ਬੱਚਿਆਂ ਨੇ ਰਵਾਇਤੀ ਰੀਤਾਂ ਰੀਵਾਜ਼ਾਂ ਨੂੰ ਦਰਸ਼ੌਂਦੀ ਪ੍ਰਦਰਸ਼ਨੀ ਲਗਾਈ । ਜਿਸ ਦਾ ਬੱਚਿਆਂ ਨੇ ਬਹੁਤ ਆਨੰਦ ਮਾਨਿਆ । ਬੱਚਿਆਂ ਨੇ ਸਟੇਜ ਪ੍ਰੋਗਰਾਮ ਵਿੱਚ ਕਿੰਡਰਗਾਰਟਨ ਦੇ ਬੱਚਿਆਂ ਨੇ ਫੈਂਸੀ ਡਰੈਸ ਅਤੇ ਡਾਂਸ ਦੀਆਂ ਝਲਕੀਆਂ ਪੇਸ਼ ਕੀਤੀਆਂ । ਜਿਨ੍ਹਾਂ ਨੂੰ ਵੇਖ ਕੇ ਸਰੋਤਿਆਂ ਨੂੰ ਅਨੰਦ ਆ ਗਿਆ । ਇਸ ਮੌਕੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ, ਖਾਲਸਾ ਪੰਥ ਦੀ ਸਥਾਪਨਾ ਵਿਸ਼ੇ ਤੇ ਭਾਸ਼ਣ ਤੇ ਕਵਿਤਾ ਪੇਸ਼ ਕੀਤੀਆਂ ਗਈਆਂ । ਨੌਂਵੀਂ ਕਲਾਸ ਦੇ ਬੱਚਿਆਂ ਨੇ ਸਾਰੀ ਸਟੇਜ ਦਾ ਸੰਚਾਲਨ ਕੀਤਾ । ਇਸ ਮੌਕੇ ਤੇ ਕੰਬੋਜ ਸਮਾਜ ਦੇ ਪ੍ਰਧਾਨ ਬੌਬੀ ਕੰਬੋਜ, ਸਰਪੰਚ ਭੁਪਿੰਦਰ ਸਿੰਘ, ਫਅ ਉੱਪਲ, ਜਗਤਾਰ ਸਿੰਘ ਬੰਡਾਲਾ, ਚੌਧਰੀ ਸਿਕੰਦਰ ਸਿੰਘ, ਸੁਖਚੈਨ ਸਿੰਘ ਉਚੇਚੇ ਤੌਰ ਤੇ ਹਾਜ਼ਰ ਹੋਏ । ਇਸ ਮੌਕੇ ਤੇ ਜੇਤੂ ਬੱਚਿਆਂ ਨੂੰ ਇਨਾਮ ਦੇਣ ਦੀ ਰਸਮ ਬੌਬੀ ਕੰਬੋਜ, ਮੈਨੇਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪਿੰ੍ਰਸੀਪਲ ਅਮਰਪ੍ਰੀਤ ਕੌਰ, ਪਿੰ੍ਰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਵਰਿਤੀ ਦੁੱਗਾ, ਸ਼ਿਲਪਾ ਸ਼ਰਮਾ, ਅਤੇ ਨਰਿੰਦਰਪਾਲ ਕੌਰ ਨੇ ਨਿਭਾਈ । ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ ਨੇ ਖਾਲਸਾ ਦਿਵਸ ਦੀ ਮਹਤੱਤਾ ਅਤੇ ਭਾਰਤ ਦੀ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ ਬਾਰੇ ਬੱਚਿਆਂ ਨੂੰ ਜਾਣਕਾਰੀਆਂ ਸਾਂਝੀਆਂ ਕੀਤੀਆਂ । ਇਸ ਤਰ੍ਹਾਂ ਵਿਸਾਖੀ ਦਾ ਮੇਲਾ ਖੁਸ਼ੀ ਭਰੇ ਮਹੌਲ ਵਿੱਚ ਸਮਾਪਤ ਹੋਇਆ ।

Leave a Reply