ਇੱਕ ਵਾਰ ਫਿਰ ਜੇਲ੍ਹ ਗਏ ਸਲਮਾਨ ਖਾਨ, 5 ਸਾਲ ਦੀ ਹੋਈ ਸਜ਼ਾ

Entertainment

ਮੁੰਬਈ(ਬਿਊਰੋ)— ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਅੱਜ ਜੋਧਪੁਰ ਕੋਰਟ ਨੇ ਸਲਮਾਨ ਖਾਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਅਤੇ ਇਸ ਮਾਮਲੇ ‘ਚ ਫਸੇ ਸੈਫ ਅਲੀ ਖਾਨ, ਸੋਨਾਲੀ ਬੇਂਦਰੇ ਅਤੇ ਤੱਬੂ ਨੂੰ ਬਰੀ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਹ ਕੇਸ 20 ਸਾਲਾਂ ਤੋਂ ਚੱਲ ਰਿਹਾ ਸੀ। ਹੁਣ ਸਲਮਾਨ ਖਾਨ ਦੇ ਜੇਲ ਜਾਣ ਕਾਰਨ ਨਾ ਸਿਰਫ ਉਨ੍ਹਾਂ ਦੇ ਪ੍ਰੋਫੈਸ਼ਨਲ ਪ੍ਰੋਜੈਕਟ ਰੁੱਕ ਗਏ ਹਨ, ਬਲਕਿ ਕਰੋੜਾਂ ਦੀ ਰਕਮ ਵੀ ਫੱਸ ਗਈ ਹੈ। ਇਸ ਨਾਲ ਬਾਲੀਵੁੱਡ ਇੰਡਸਟਰੀ ਨੂੰ ਜ਼ੋਰਦਾਰ ਝਟਕਾ ਵੀ ਲੱਗਾ ਹੈ। ਸਲਮਾਨ ਕਈ ਪ੍ਰੋਜੈਕਟਸ ਨਾਲ ਜੁੜੇ ਸਨ। ਜਾਣੋ ਸਲਮਾਨ ਖਾਨ ਦੀ ਸਜ਼ਾ ਨਾਲ ਕਿਸ ਤਰ੍ਹਾਂ ਬਿਜ਼ਨੈੱਸ ਹੋਇਆ ਪ੍ਰਭਾਵਿਤ।
ਰੇਸ 3
ਸਲਮਾਨ ਖਾਨ ਕਾਫੀ ਸਮੇਂ ਤੋਂ ‘ਰੇਸ 3’ ਦੀ ਸ਼ੂਟਿੰਗ ਕਰ ਰਹੇ ਸਨ। ਰੇਮੋ ਡਿਸੂਜ਼ਾ ਦੇ ਨਿਰਦੇਸ਼ਨ ‘ਚ ਬਣ ਰਹੀ ਇਸ ਫਿਲਮ ਦੀ ਸ਼ੂਟਿੰਗ ਅਜੇ ਅਧੂਰੀ ਹੈ। ਇਸ ਫਿਲਮ ਦਾ ਬਜਟ 100 ਕਰੋੜ ਰੁਪਏ ਹੈ। ਸਲਮਾਨ ਇਸ ‘ਚ ਮੁੱਖ ਅਭਿਨੇਤਾ ਸਨ। ਸਲਮਾਨ ਨੂੰ ਹੋਈ ਸਜ਼ਾ ਕਾਰਨ ਇਹ ਪ੍ਰੋਜੈਕਟ ਹੁਣ ਵਿਚਕਾਰ ਹੀ ਰੁੱਕ ਗਿਆ ਹੈ। ਇਸ ਦੇ ਨਾਲ ਹੀ ਪ੍ਰੋਡਿਊਸਰਜ਼ ਵਲੋਂ ਫਿਲਮ ‘ਚ ਲਗਾਈ ਰਕਮ ਵੀ ਫੱਸ ਗਈ ਹੈ।
ਭਾਰਤ
ਸਲਮਾਨ ਖਾਨ ‘ਭਾਰਤ’ ਨਾਂ ਦੀ ਇਕ ਫਿਲਮ ‘ਚ ਕੰਮ ਕਰ ਰਹੇ ਸਨ, ਜੋ ਕਿ ਕੋਰੀਅਨ ਫਿਲਮ ‘ਆਡ ਟੂ ਮਾਏ ਫਾਦਰ’ ਦਾ ਹਿੰਦੀ ਰੀਮੇਕ ਹੈ। ਸਜ਼ਾ ਕਾਰਨ ਇਹ ਫਿਲਮ ਵੀ ਵਿਚਕਾਰ ਅਟਕ ਗਈ ਹੈ। ਇਸ ਫਿਲਮ ਦਾ ਨਿਰਮਾਣ ਅਲੀ ਅੱਬਾਸ ਜ਼ਫਰ ਕਰ ਰਹੇ ਸਨ। ਅਲੀ ਅੱਬਾਸ ਜ਼ਫਰ ਇਸ ਤੋਂ ਪਹਿਲਾਂ ਸਲਮਾਨ ਨਾਲ ‘ਸੁਲਤਾਨ’ ਅਤੇ ‘ਟਾਈਗਰ ਜ਼ਿੰਦਾ ਹੈ’ ਵਰਗੀਆਂ ਸੁਪਰਹਿੱਟ ਫਿਲਮਾਂ ਬਣਾ ਚੁੱਕੇ ਹਨ। ਸਲਮਾਨ ਦੀ ਇਸ ਫਿਲਮ ਦੀ ਸ਼ੂਟਿੰਗ ਜੂਨ ‘ਚ ਸ਼ੁਰੂ ਹੋਣੀ ਸੀ। ਇਸ ਦੀ ਸ਼ੂਟਿੰਗ ਪੰਜਾਬ, ਮੁੰਬਈ, ਦਿੱਲੀ ਅਤੇ ਅਬੁਧਾਬੀ ‘ਚ ਹੋਣੀ ਸੀ।
ਦਬੰਗ 3
ਸੁਪਰਹਿੱਟ ਸੀਰੀਜ਼ ‘ਦਬੰਗ 3’ ‘ਚ ਵੀ ਸਲਮਾਨ ਦਾ ਹੋਣਾ ਤੈਅ ਸੀ। ਇਸ ਫਿਲਮ ਦੀ ਸ਼ੂਟਿੰਗ ਵੀ ਸਾਲ ਦੇ ਅੰਤ ‘ਚ ਸ਼ੁਰੂ ਹੋਣੀ ਸੀ ਪਰ ਹੁਣ ਸਜ਼ਾ ਕਾਰਨ ਇਹ ਪ੍ਰੋਜੈਕਟ ਵੀ ਠੱਪ ਹੋ ਗਿਆ ਹੈ।
ਬਿੱਗ ਬੌਸ 12
ਫਿਲਮਾਂ ਤੋਂ ਇਲਾਵਾ ਸਲਮਾਨ ਖਾਨ ਦਾ ਨਾਂ ‘ਬਿੱਗ ਬੌਸ’ ਦੇ ਅਗਲੇ ਸੀਜ਼ਨ ਲਈ ਵੀ ਤੈਅ ਸੀ। ਹੁਣ ਅਕਤੂਬਰ ‘ਚ ਸ਼ੁਰੂ ਹੋਣ ਵਾਲੇ ‘ਬਿੱਗ ਬੌਸ 12’ ਲਈ ਸਲਮਾਨ ਦੀ ਜਗ੍ਹਾ ਕੋਈ ਹੋਰ ਹੋਸਟ ਖੋਜਣਾ ਪਵੇਗਾ। ਦੱਸਣਯੋਗ ਹੈ ਕਿ ਸਲਮਾਨ ਇਸ ਸ਼ੋਅ ਲਈ ਕਰੀਬ 11 ਕਰੋੜ ਰੁਪਏ ਫੀਸ ਲੈਂਦੇ ਸਨ।

ਧੰਨਵਾਦ : ਜਗ ਬਾਣੀ

Leave a Reply