ਅਕਾਲੀਆਂ ਨੂੰ ਰੋਕਣ ਲਈ ‘ਚੰਡੀਗੜ੍ਹ ਪੁਲਸ’ ਦੀ ਪੂਰੀ ਤਿਆਰੀ

Punjab

ਚੰਡੀਗੜ੍ਹ ਏਜੰਸੀ : ਸ਼ਹਿਰ ਦੇ ਸੈਕਟਰ-25 ‘ਚ ਇਸ ਸਮੇਂ ਵੱਡੀ ਗਿਣਤੀ ‘ਚ ਅਕਾਲੀ ਸਮਰਥਕ ਮੌਜੂਦ ਹਨ, ਜਿਨ੍ਹਾਂ ਨੇ ਵੱਡੇ ਨੇਤਾਵਾਂ ਦੇ ਭਾਸ਼ਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਵਲ ਕੂਚ ਕਰਨਾ ਹੈ। ਜਿੱਥੇ ਅਕਾਲੀਆਂ ਦੀ ਵਿਧਾਨ ਸਭਾ ਘੇਰਨ ਦੀ ਫੁਲ ਤਿਆਰੀ ਹੈ, ਉੱਥੇ ਹੀ ਚੰਡੀਗੜ੍ਹ ਪੁਲਸ ਨੇ ਵੀ ਉਨ੍ਹਾਂ ਨੂੰ ਰੋਕਣ ਲਈ ਹਰ ਤਰ੍ਹਾਂ ਨਾਲ ਤਿਆਰੀ ਖਿੱਚੀ ਹੋਈ ਹੈ। ਅਕਾਲੀਆਂ ਨੂੰ ਵਿਧਾਨ ਸਭਾ ਵੱਲ ਵਧਣ ਤੋਂ ਰੋਕਣ ਲਈ 2000 ਦੇ ਕਰੀਬ ਚੰਡੀਗੜ੍ਹ ਅਤੇ ਪੰਜਾਬ ਪੁਲਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ, ਰੈਪਿਡ ਐਕਸ਼ਨ ਫੋਰਸ ਅਤੇ ਲੇਡੀ ਪੁਲਸ ਵੀ ਮੌਜੂਦ ਹੈ। ਸ਼ਹਿਰ ਦੀ ਐੱਸ. ਐੱਸ. ਪੀ. ਜਗਦਰੇ ਨੀਲਾਂਬਰੀ ਦਾ ਕਹਿਣਾ ਹੈ ਕਿ ਪਹਿਲਾਂ ਅਕਾਲੀਆਂ ਨੂੰ ਅੱਗੇ ਨਾ ਵਧਣ ਦੀ ਅਪੀਲ ਕੀਤੀ ਜਾਵੇਗੀ ਪਰ ਜੇਕਰ ਉਹ ਨਹੀਂ ਮੰਨਦੇ ਤਾਂ ਫਿਰ ਉਨ੍ਹਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਪੁਲਸ ਵਲੋਂ ਵਾਟਰ ਕੈਨਨ ਤੋਂ ਇਲਾਵਾ ਥਾਂ-ਥਾਂ ਬੈਰੀਕੇਡਸ ਲਗਾਏ ਗਏ ਹਨ।

Leave a Reply