ਧਾਰਾ 144 ਦੀਆਂ ਧੱਜੀਆਂ ਉਡਾਉਂਦੇ ਹੋਏ ਕਾਂਗਰਸੀ (ਵੀਡੀਓ)

Amritsar Punjab

ਫਰੀਦਕੋਟ – ਬੇਸ਼ੱਕ ਕਾਂਗਰਸ ਨੇ ਜਿਵੇਂ ਤਿਵੇਂ 10 ਸਾਲ ਦੇ ਬਾਅਦ ਪੰਜਾਬ ਵਿੱਚ ਆਪਣੀ ਜਿੱਤ ਦਾ ਝੰਡਾ ਲਹਿਰਾ ਦਿੱਤਾ ਸੀ ਪਰ ਕਿਹਾ ਜਾਂਦਾ ਹੈ ਕਿ ਕੁਰਸੀ ਦੀ ਭੁੱਖ ਕਦੇ ਵੀ ਨਹੀ ਮਿਟਦੀ ਅਤੇ ਇਸ ਲਈ ਚਾਹੇ ਜੋ ਵੀ ਕਦਮ ਚੁੱਕਣੇ ਪੈਣ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਜਿਲਾ ਫਰੀਦਕੋਟ ਵਿੱਚ,ਜਿੱਥੇ ਕਾਫ਼ੀ ਸਮੇ ਤੋੰ ਖਾਲੀ ਪਈ ਨਗਰ ਕੌਂਸਲ ਦੇ ਉਪ ਪ੍ਰਧਾਨ ਦੀ ਚੋਣ ਹੋਣੀ ਸੀ ਅਤੇ ਇਸ ਮੌਕੇ ਕਾਂਗਰਸ ਨੇ ਧਾਰਾ 144 ਦੀਆਂ ਸ਼ਰੇਆਮ ਧੱਜੀਆਂ ਉੜਾਂਦੇ ਹੋਏ ਉੱਪ ਪ੍ਰਧਾਨਗੀ ਤੇ ਕਬਜਾ ਕਰ ਲਿਆ ਹੈ ਜਦੋਂ ਕਿ ਅਕਾਲੀ ਦਲ ਨਾਲ ਸਬੰਧਤ ਨਗਰ ਕੌਂਸਲ ਪ੍ਰਧਾਨ ਅਤੇ ਅਕਾਲੀ ਦਲ ਦੇ ਸਪੋਕਸਮੈਨ ਪਰਬੰਸ ਸਿੰਘ ਬੰਟੀ ਰੋਮਾਣਾ ਇਸ ਪੂਰੀ ਚੋਣ ਪਰਿਕ੍ਰੀਆ ਦਾ ਡਟਕੇ ਵਿਰੋਧ ਕੀਤਾ ਹੈ ਅਤੇ ਇਸ ਚੋਣ ਦਾ ਬਾਇਕਾਟ ਕਰ ਦਿੱਤਾ,ਉੱਥੇ ਜਿਲਾ ਪ੍ਰਸ਼ਾਸ਼ਨ ਅਤੇ ਫਰੀਦਕੋਟ ਦੇ ਵਿਧਾਇਕ ਇਸ ਚੋਣ ਨੂੰ ਬੇਸ਼ੱਕ ਕਾਮਯਾਬ ਅਤੇ ਸ਼ਾਂਤੀਪੂਰਨ ਸੰਪੰਨ ਹੋਣਾ ਦੱਸ ਰਹੇ ਹਨ ਪਰ ਅਸਲ ਵਿੱਚ ਇੱਥੇ ਕਨੂੰਨ ਦੇ ਰਖਵਾਲਿਆਂ ਦੇ ਸਾਹਮਣੇ ਹੀ ਕਾਂਗਰੇਸੀਆਂ ਨੇ ਕਨੂੰਨ ਦੀਆਂ ਸ਼ਰੇਆਮ ਧਜੀਆ ਉੜਾਈਆਂ ਅਤੇ ਧਾਰਾ 144 ਤੇ ਮੀਡੀਆ ਦੇ ਸਵਾਲ ਦੇ ਵਿਧਾਇਕ ਅਤੇ ਪ੍ਰਸਾਸਨ ਹੱਸ ਕੇ ਟਾਲ ਦੇ ਦਿਸੇ
ਇਸ ਦੌਰਾਨ ਫਰੀਦਕੋਟ ਦੇ ਵਿਧਾਇਕ ਨੇ ਇਸ ਚੋਣ ਨੂੰ ਸ਼ਹਿਰ ਦੇ ਵਿਕਾਸ ਦੇ ਮੱਦੇਨਜਰ ਹੋਇਆ ਦੱਸਿਆ ਅਤੇ ਉਨ੍ਹਾਂ ਕਿਹਾ ਕਿ ਦੂਜੇ ਪੱਖ ਦੇ ਕੋਲ ਬਹੁਮਤ ਨਹੀ ਸੀ ਇਸ ਲਈ ਉਨ੍ਹਾਂ ਵੱਲੋਂ ਬਾਇਕਾਟ ਕੀਤਾ ਗਿਆ ਹੈ,ਢਿੱਲੋਂ ਨੇ ਧਾਰਾ 144 ਦੀ ਉਲੰਘਣਾ ਕਰਨ ਦੇ ਪੁੱਛੇ ਸਵਾਲ ਬਾਰੇ ਕਿਹਾ ਕਿ ਵਧਾਈ ਦੇਣ ਲਈ ਬਾਹਰ ਖੜੇ ਹਨ ਅਤੇ ਧਾਰਾ 144 ਅੰਦਰ ਲੱਗੀ ਹੈ ਜਦੋਂ ਕਿ ਪੂਰੇ ਜਿਲ੍ਹੇ ਵਿੱਚ ਹਾਲ ਦੀ ਘੜੀ ਧਾਰਾ 144 ਲਾਗੂ ਹੈ । 
ਨਵਨਿਯੁਕਤ ਨਗਰ ਕੌਂਸਲ ਦੀ ਉਪ ਪ੍ਰਧਾਨ ਸ਼ਰਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਦਾਰੀ ਅੱਜ ਸੌਪੀ ਗਈ ਹੈ ਉਸਨੂੰ ਉਹ ਪੂਰੀ ਈਮਾਨਦਾਰੀ ਨਾਲ ਨਿਭਾਉਣਗੇ ਅਤੇ ਉਨ੍ਹਾਂ ਨੇ ਆਪਣੇ ਸਾਰੇ ਸਾਥੀ ਕੌਂਸਲਰਾਂ ਦਾ ਵੀ ਤਹਦਿਲ ਤੋਂ ਧੰਨਵਾਦ ਕੀਤਾ । 
 ਅਕਾਲੀ ਦਲ  ਦੇ ਬੁਲਾਰੇ ਪਰਮਬੰਸ ਬੰਟੀ ਰੋਮਾਣਾ ਅਤੇ ਨਗਰ ਕੌਂਸਲ ਦੀ ਮਜ਼ੂਦਾ ਪ੍ਰਧਾਨ ਉਮਾ ਗਰੋਵਰ ਨੇ ਕਿਹਾ ਕੇ ਉਨ੍ਹਾਂ ਵੱਲੋਂ ਇਸ ਚੋਣ ਦਾ  ਇਸ ਲਈ ਬਾਈਕਾਟ ਕੀਤਾ ਹੈ ਕਿਉਂਕਿ ਚੋਣ ਵੋਟਾਂ ਨਹੀਂ ਕਰਵਾਈ ਗਈ ਅਤੇ ਇਹ ਚੋਣ ਗਲਤ ਤਰੀਕੇ ਨਾਲ ਕੀਤੀ ਗਈ ਹੈ ਪਰ ਉਨ੍ਹਾਂ ਦੀ ਮੰਗ ਸੀ ਕਿ ਇਹ ਚੋਣ ਸੀਕਰੇਟ ਬੇਲਟ ਪਰਿਕ੍ਰੀਆ ਨਾਲ ਕੀਤੀ ਜਾਵੇ ਪਰ ਉਨ੍ਹਾਂ ਦੀ ਮੰਗ ਨਹੀ ਮੰਨੀ ਗਈ ਅਤੇ ਹੁਣ ਉਹ ਇਸ ਚੋਣ  ਦੇ ਖਿਲਾਫ ਮਾਣਯੋਗ ਅਦਾਲਤ ਦਾ ਸਹਾਰਾ ਲੈਣਗੇ । 
ਉੱਥੇ ਜਿਲਾ ਨਿਆਂ-ਅਧਿਕਾਰੀ ਗੁਰਜੀਤ ਸਿੰਘ  ਨੇ ਇਸ ਚੋਣ ਪਰਿਕ੍ਰੀਆ ਨੂੰ ਸ਼ਾਂਤੀ ਭਰਿਆ ਕਰਾਰ ਦਿੱਤਾ ਅਤੇ ਜੇਕਰ ਧਾਰਾ 144 ਦੀ ਕਿਸੇ ਨੇ ਉਲੰਘਣਾ ਕੀਤੀ ਹੈ ਉਨ੍ਹਾਂ ਵਰੁੱਧ ਕਾਰਵਾਈ ਲਈ ਪੁਲਿਸ ਵਿਭਾਗ ਨੂੰ ਵੀ ਲਿਖਣਗੇ । 

Leave a Reply