ਹੋਲੇ ਮਹੱਲੇ ਲਈ ਟਰਾਲੀ ਬਣੀ ਖਾਸ,ਸਿੰਘਾਂ ਦਾ ਅੰਦਾਜ਼ ਵੱਖਰਾ (ਵੀਡੀਓ)

Amritsar


ਅੰਮ੍ਰਿਤਸਰ- ਅੰਮ੍ਰਿਤਸਰ ‘ਚ ਤਿਆਰ ਕੀਤੀ ਗਈ ਟਰਾਲੀ ਕਿਸੇ ਵੀ. ਆਈ. ਪੀ ਗੱਡੀ ਤੋਂ ਘੱਟ ਨਹੀਂ ਹੈ, ਜਿਸ ਕਾਰਨ ਇਹ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਟਰਾਲੀ ਸੰਗਤ ਨੂੰ ਹੋਲੇ ਮਹੱਲੇ ‘ਤੇ ਲੈ ਕੇ ਜਾ ਰਹੀ ਹੈ। ਇਸ ਟਰਾਲੀ ‘ਚ ਜਰੂਰਤ ਦਾ ਹਰ ਸਾਮਾਨ ਮੌਜੂਦ ਹੈ। ਇਸ ‘ਚ ਅਰਾਮਦਾਇਕ ਸਫਰ ਲਈ ਗੱਦੇ, ਬੋਰੀਅਤ ਦੂਰ ਕਰਨ ਲਈ ਐੱਲ. ਈ. ਡੀਜ਼, ਸਕਿਉਰਿਟੀ ਲਈ ਸੀ. ਸੀ. ਟੀ. ਵੀ. ਕੈਮਰੇ ਤੇ ਸ਼ੁੱਧ ਪਾਣੀ ਲਈ ਆਰ. ਓ ਸਿਸਟਮ ਤੋਂ ਇਲਾਵਾ ਵਾਈ-ਫਾਈ ਵੀ ਲਗਾਇਆ ਗਿਆ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਤੋਂ ਪੰਜਵੀਂ ਯਾਤਰਾ ਲਈ ਅਨੰਦਪੁਰ ਸਾਹਿਬ ਦੇ ਲਈ ਰਵਾਨਾ ਹੋਈ ਇਸ ਟਰਾਲੀ ਦੇ ਪਿੱਛੇ ਬਕਾਇਤਾ ਨਕਸ਼ੇ ਦੇ ਨਾਲ ਪੂਰੇ ਰੂਟ ਦਾ ਬਿਓਰਾ ਵੀ ਦਿੱਤਾ ਗਿਆ ਹੈ। ਪੰਜਾਬ ਭਰ ਤੋਂ ਸੰਗਤਾਂ ਟਰੱਕਾਂ ਟਰਾਲੀਆਂ ਰਾਹੀ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੀਆਂ ਹਨ ਪਰ ਮਾਝੇ ਦੀਆਂ ਸੰਗਤਾਂ ਵੱਲੋਂ ਤਿਆਰ ਇਸ ਟਰਾਲੀ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

Leave a Reply