ਬਜਟ2018 : ਮੋਬਾਇਲ ਹੋਣਗੇ ਮਹਿੰਗੇ, ਕਸਟਮ ਡਿਊਟੀ ਵਧੀ

News Delhi

ਨਵੀਂ ਦਿੱਲੀ— ਹੁਣ ਵਿਦੇਸ਼ ਤੋਂ ਦਰਾਮਦ ਕੀਤੇ ਗਏ ਮੋਬਾਇਲ ਫੋਨ ਖਰੀਦਣਾ ਮਹਿੰਗਾ ਹੋ ਜਾਵੇਗਾ। ਇਸ ‘ਚ ਸਭ ਤੋਂ ਵੱਡਾ ਝਟਕਾ ਆਈਫੋਨ ਦੇ ਸ਼ੌਕੀਨਾਂ ਨੂੰ ਲੱਗ ਸਕਦਾ ਹੈ ਕਿਉਂਕਿ ਇਨ੍ਹਾਂ ਦੀ ਕੀਮਤ ‘ਚ ਵਾਧਾ ਹੋ ਸਕਦਾ ਹੈ। ਨਰਿੰਦਰ ਮੋਦੀ ਸਰਕਾਰ ਦੇ ਆਖਰੀ ਪੂਰਣ ਬਜਟ ‘ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਦੇਸ਼ ‘ਚ ਦਰਾਮਦ ਕੀਤੇ ਜਾਣ ਵਾਲੇ ਮੋਬਾਇਲ ਫੋਨਾਂ ‘ਤੇ ਕਸਟਮ ਡਿਊਟੀ ਮੌਜੂਦਾ 15 ਫੀਸਦੀ ਤੋਂ ਵਧਾ ਕੇ 20 ਫੀਸਦੀ ਕਰਨ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਨਾਲ ਘਰੇਲੂ ਇੰਡਸਟਰੀ ਨੂੰ ਹੁਲਾਰਾ ਮਿਲੇਗਾ ਅਤੇ ਰੁਜ਼ਗਾਰ ਪੈਦਾ ਹੋਣਗੇ। ਕਸਟਮ ਡਿਊਟੀ ਵਧਣ ਨਾਲ ਐਪਲ ਵਰਗੇ ਬਾਹਰਲੇ ਫੋਨ ਮਹਿੰਗੇ ਹੋਣਗੇ।

ਇਸ ਫੈਸਲੇ ਨਾਲ ਵਿਦੇਸ਼ੀ ਕੰਪਨੀਆਂ ਨੂੰ ਭਾਰਤ ‘ਚ ਆਪਣਾ ਨਿਰਮਾਣ ਪਲਾਂਟ ਲਾਉਣ ਲਈ ਵੀ ਮਜ਼ਬੂਰ ਹੋਣਾ ਪਵੇਗਾ। ਦੱਸਣਯੋਗ ਹੈ ਕਿ ਪਿਛਲੇ ਸਾਲ ਦਸੰਬਰ ਮਹੀਨੇ ਸਰਕਾਰ ਨੇ ਮੋਬਾਇਲ ਫੋਨਾਂ ‘ਤੇ ਕਸਟਮ ਡਿਊਟੀ 10 ਫੀਸਦੀ ਤੋਂ ਵਧਾ ਕੇ 15 ਫੀਸਦੀ ਕੀਤੀ ਸੀ। ਇਸ ਦੇ ਬਾਅਦ ਐਪਲ ਨੇ ਆਪਣੇ ਆਈਫੋਨ ਦੀਆਂ ਕੀਮਤਾਂ ‘ਚ 3.5 ਫੀਸਦੀ ਤਕ ਦਾ ਵਾਧਾ ਕੀਤਾ ਸੀ ਪਰ ਉਸ ਨੇ ਭਾਰਤ ‘ਚ ਬਣਨ ਵਾਲੇ ਆਈਫੋਨ ਐੱਸ. ਈ. ਦੀਆਂ ਕੀਮਤਾਂ ‘ਚ ਕੋਈ ਵਾਧਾ ਨਹੀਂ ਕੀਤੀ ਸੀ। ਹਾਲਾਂਕਿ ਕਸਮਟ ਡਿਊਟੀ ਵਧਣ ਨਾਲ ਨਾਲ ਓਹੀ ਮੋਬਾਇਲ ਮਹਿੰਗੇ ਹੋਣਗੇ ਜਿਨ੍ਹਾਂ ਨੂੰ ਬਾਹਰਲੇ ਮੁਲਕ ਤੋਂ ਮੰਗਾਇਆ ਜਾਂਦਾ ਹੈ। ਦੇਸ਼ ‘ਚ ਬਣਨ ਵਾਲੇ ਮੋਬਾਇਲ ਫੋਨਾਂ ਦੀਆਂ ਕੀਮਤਾਂ ਨਹੀਂ ਵਧਣਗੀਆਂ। ਸਰਕਾਰ ਨੇ ਜੁਲਾਈ ‘ਚ ਜੀ. ਐੱਸ. ਟੀ. ਦੇ ਨਾਲ ਹੀ ਪਹਿਲੀ ਵਾਰ ਮੋਬਾਇਲ ਫੋਨਾਂ ‘ਤੇ ਕਸਟਮ ਡਿਊਟੀ ਲਗਾਈ ਸੀ।

 

Leave a Reply