ਜਗਦੀਸ਼ ਰਾਜਾ ਦੇ ਸਿਰ ‘ਤੇ ਸਜਿਆ ਜਲੰਧਰ ਦੇ 6ਵੇਂ ਮੇਅਰ ਦਾ ਤਾਜ (ਵੀਡੀਓ)

Jalandhar Punjab


ਜਲੰਧਰ(ਵਰਿੰਦਰ ਰਾਜਪੂਤ)— ਅੱਜ ‘ਚ ਜਲੰਧਰ ‘ਚ ਨਗਰ-ਨਿਗਮ ਦੇ 6ਵੇਂ ਮੇਅਰ ਦੀ ਚੋਣ ਕਰ ਦਿੱਤੀ ਗਈ ਹੈ। ਜਗਦੀਸ਼ ਰਾਜਾ ਜਲੰਧਰ ਦੇ ਮੇਅਰ ਚੁਣੇ ਗਏ ਹਨ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਸੁਰਦਿੰਰ ਕੌਰ ਤੇ ਡਿਪਟੀ ਮੇਅਰ ਹਰਸਿਰਨਜੀਤਸਿੰਘ ਬੰਟੀ ਨੂੰ ਬਣਾਇਆ ਗਿਆ ਹੈ। ਮੇਅਰ ਦੇ ਐਲਾਨ ਦੇ ਨਾਲ ਹੀ 80 ਕੌਂਸਲਰ ਵੀ ਆਪਣੇ ਅਹੁਦੇ ਦੀ ਸਹੁੰ ਚੁੱਕੀ। ਜਲੰਧਰ ‘ਚ ਆਬਜ਼ਰਵਰ ਦੇ ਤੌਰ ‘ਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਨਿਯੁਕਤ ਕੀਤਾ ਗਿਆ। ਉਪਰਲੇ ਤਿੰਨ ਅਹੁਦਿਆਂ ਲਈ ਬੰਦ ਲਿਫਾਫਾ ਕਾਂਗਰਸ ਹਾਈਕਮਾਨ ਵੱਲੋਂ ਅੱਜ ਜਲੰਧਰ ਪਹੁੰਚਿਆ।
ਇਸ ਸਬੰਧ ਵਿਚ ਨਵੇਂ ਨਗਰ ਨਿਗਮ ਦੀ ਪਹਿਲੀ ਬੈਠਕ ਨਿਗਮ ਕੰਪਲੈਕਸ ਸਥਿਤ ਟਾਊਨ ਹਾਲ ਵਿਚ ਰੱਖੀ ਗਈ।ਇਸ ਮੌਕੇ ਅਰੁਣਾ ਚੌਧਰੀ, ਸੰਤੋਖ ਸਿੰਘ ਚੌਧਰੀ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਪ੍ਰਗਟ ਸਿੰਘ ਅਤੇ ਸਾਰੇ ਕੌਂਸਲਰਾਂ ਸਮੇਤ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ।

Leave a Reply