ਕਰਮਜੀਤ ਸਿੰਘ ਰਿੰਟੂ ਬਣੇ ਅੰਮ੍ਰਿਤਸਰ ਦੇ ਮੇਅਰ, ਸਿੱਧੂ ਧੜੇ ਵਲੋਂ ਬਾਇਕਾਟ

Amritsar Punjab

ਅੰਮ੍ਰਿਤਸਰ (ਹਨੀ ਮੇਹਰਾ ) : ਕਰਮਜੀਤ ਸਿੰਘ ਰਿੰਟੂ ਅੰਮ੍ਰਿਤਸਰ ਦੇ ਨਵੇਂ ਮੇਅਰ ਬਣ ਗਏ ਹਨ ਜਦਕਿ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਅਤੇ ਡਿਪਟੀ ਮੇਅਰ ਯੂਨਿਸ ਕੁਮਾਰ ਚੁਣਿਆ ਗਿਆ ਹੈ। ਇਸ ਮੌਕੇ ਜਿੱਥੇ ਵਿਧਾਇਕ ਰਾਜ ਕੁਮਾਰ ਵੇਰਕਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ, ਉਥੇ ਹੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਮੌਕੇ ਨਾਦਾਰਦ ਰਹੇ। ਇਸ ਮੌਕੇ ਜਿੱਥੇ ਸਿੱਧੂ ਖੇਮੇ ਦੇ 23 ਕੌਂਸਲਰਾਂ ਨੇ ਸਹੁੰ ਚੁੱਕ ਸਮਾਗਮ ਦਾ ਬਾਇਕਾਟ ਕੀਤਾ, ਉਥੇ ਹੀ ਅਸਤੀਫੇ ਤਕ ਦੀ ਧਮਕੀ ਦੇ ਦਿੱਤੀ।
ਕੌਂਸਲਰਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਸਹੁੰ ਨਹੀਂ ਚੁੱਕਣਗੇ ਜਦੋਂ ਤੱਕ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸਨਮਾਨ ਨਹੀਂ ਦਿੱਤਾ ਜਾਂਦਾ।
ਦੱਸ ਦੇਈਏ ਕਿ ਮੇਅਰ ਦੀ ਚੋਣ ਲਈ ਕਰਵਾਏ ਸਮਾਗਮ ‘ਚ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ ਜਿਸ ਕਾਰਨ ਕੌਂਸਲਰਾਂ ਵੱਲੋਂ ਨਵੇਂ ਮੇਅਰ ਦਾ ਬਾਈਕਾਟ ਕੀਤਾ ਗਿਆ ਹੈ।

Leave a Reply