ਅੰਮ੍ਰਿਤਧਾਰੀ ਵਿਦਿਆਰਥੀ ਦੀ ਸਕੂਲ ‘ਚ ਹਮਲਾ, ਸੋਸ਼ਲ ਮੀਡੀਆ ‘ਤੇ ਲਈ ਜ਼ਿੰਮੇਵਾਰੀ

Amritsar Punjab


ਅੰਮ੍ਰਿਤਸਰ ਦੇ ਸੰਤ ਸਿੱਖ ਸੁੱਖਾ ਸਿੰਘ ਸਕੂਲ ਵਿਚ ਇਕ ਅੰਮ੍ਰਿਤਧਾਰੀ ਵਿਦਿਆਰਥੀ ਦੀ ਸਕੂਲ ਦੇ ਕੁਝ ਵਿਦਿਆਰਥੀਆਂ ਵਲੋਂ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਗਈ। ਹੱਦ ਤਾਂ ਉਦੋਂ ਹੋ ਗਈ ਜਦੋਂ ਬਦਮਾਸ਼ਾਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਇਸ ਕੁੱਟਮਾਰ ਦੀ ਜ਼ਿੰਮੇਵਾਰੀ ਲਈ।
ਦਰਅਸਲ, ਆਕਾਸ਼ਦੀਪ ਨਾਂ ਦਾ ਸਿੱਖ ਨੌਜਵਾਨ ਅੱਧੀ ਛੁੱਟੀ ਵੇਲੇ ਜਦੋਂ ਮੈਸ ‘ਚ ਖਾਣਾ ਖਾਣ ਲੱਗਾ ਤਾਂ ਅਚਾਨਕ ਸਕੂਲ ਦੇ ਹੀ ਕੁਝ ਨੌਜਵਾਨਾਂ ਨੇ ਉਸ ‘ਤੇ ਕਾਤਿਲਾਨਾ ਹਮਲਾ ਕਰ ਦਿੱਤਾ। ਇਹੀ ਨਹੀਂ ਇਹ ਨੌਜਵਾਨ ਆਕਾਸ਼ਦੀਪ ਨੂੰ ਕੁੱਟਦੇ ਹੋਏ ਸੜਕ ‘ਤੇ ਲੈ ਗਏ ਅਤੇ ਉਥੇ ਵੀ ਉਸ ਦੀ ਕੁੱਟਮਾਰ ਕੀਤੀ। ਇਸ ਦੌਰਾਨ ਆਕਾਸ਼ ਦੀ ਪੱਗ ਤੱਕ ਲੱਥ ਗਈ। ਜ਼ਖਮੀ ਆਕਾਸ਼ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।
ਉਧਰ ਪੁਲਸ ਦਾ ਕਹਿਣਾ ਹੈ ਕਿ ਕੁੱਟਮਾਰ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਰੇਆਮ ਸਕੂਲ ਦੇ ਅੰਦਰ ਵਿਦਿਆਰਥੀਆਂ ਵੱਲੋਂ ਬਦਮਾਸ਼ੀ ਕੀਤੀ ਜਾ ਰਹੀ ਸੀ ਪਰ ਸਕੂਲ ਪ੍ਰਸ਼ਾਸਨ ਉਸ ਵੇਲੇ ਕਿਥੇ ਸੀ, ਇਹ ਕਈ ਸਵਾਲ ਖੜ੍ਹੇ ਕਰ ਰਿਹਾ ਹੈ।

 

Leave a Reply