ਯੂਥ ਕਾਂਗਰਸ ਦੇ ਆਗੂ ਨੇ ਦਾਦੀ ਨੂੰ ਗੋਲੀ ਮਾਰਨ ਤੋਂ ਬਾਅਦ ਕੀਤੀ ਖੁਦਕੁਸ਼ੀ

Barnala Punjab


ਬਰਨਾਲਾ ਦੇ ਯੂਥ ਕਾਂਗਰਸ ਦੇ ਆਗੂ ਹਰਮੇਸ਼ ਮਿੱਤਲ ਹਨੀ ਨੇ ਆਪਣੇ ਘਰ ‘ਚ ਆਪਣੀ ਦਾਦੀ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਹਰਮੇਸ਼ ਮਿੱਤਲ ਦੇ ਦਾਦੇ ਹਰੀ ਚੰਦ ਦੀ ਕੈਂਸਰ ਕਾਰਨ ਕੁਝ ਮਿੰਟ ਪਹਿਲਾਂ ਹੀ ਮੌਤ ਹੋਈ, ਜਿਸ ਕਾਰਨ ਡਿਪਰੇਸ਼ਨ ‘ਚ ਆ ਕੇ ਉਸ ਨੇ ਘਟਨਾ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਨੀ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਕੁਝ ਹੀ ਮਿੰਟਾਂ ‘ਚ ਇਕ ਘਰ ‘ਚ ਤਿੰਨ ਮੌਤਾਂ ਹੋਣ ਕਾਰਨ ਜਿਥੇ ਇਲਾਕੇ ‘ਚ ਸੋਗ ਦੀ ਲਹਿਰ ਛਾ ਗਈ, ਉਥੇ ਹੀ ਇਕ ਪੂਰਾ ਪਰਿਵਾਰ ਖਤਮ ਹੋ ਗਿਆ।

Leave a Reply