ਭਾਜਪਾਈ ਸਿੱਖ ਕੌਂਸਲਰ ਦੇ ਕੰਕਾਰਾਂ ਦੀ ਬੇਅਦਬੀ ਮਾਮਲਾ,ਕੌਂਸਲਰ ਪੁੱਤਰਾਂ ਦਾ ਪੁਲਿਸ ਨੂੰ ਮਿਲਿਆ ਦੋ ਦਿਨਾਂ ਰਿਮਾਂਡ

Firozpur Punjab


ਫਿ਼ਰੋਜ਼ਪੁਰ- ਕੇਸਾਂ ਦੀ ਬੇਅਦਬੀ ਦੇ ਮਾਮਲੇ ਵਿਚ ਪੁਲਿਸ ਕੋਲ ਆਤਮ ਸਮਰਪਛ ਕਰਨ ਵਾਲੇ ਸਾਬਕਾ ਵਿਧਾਇਕ ਦੇ ਕੌਂਸਲਰ ਪੁੱਤਰਾਂ ਨੂੰ ਅੱਜ ਫਿ਼ਰੋਜ਼ਪੁਰ ਪੁਲਿਸ ਨੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ, ਜਿਸ ਨਾਲ ਸਹਿਮਤ ਹੁੰਦਿਆਂ ਮਾਣਯੋਗ ਅਦਾਲਤ ਨੇ ਸਿੱਖ ਕੌਂਸਲਰ ਦੇ ਮਾਮਲੇ ਵਿਚ ਦੋਵਾਂ ਕੌਂਸਲਰਾਂ ਦਾ ਪੁਲਿਸ ਨੂੰ ਦੋ ਦਿਨਾਂ ਰਿਮਾਂਡ ਦੇ ਦਿੱਤਾ। ਹਲਕਾ ਦਿਹਾਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਪੁੱਤਰ ਸੁਰਿੰਦਰ ਸਿੰਘ ਬੱਬੂ ਜੋ ਕਿ ਕੈਂਟ ਬੋਰਡ ਦਾ ਮੀਤ ਪ੍ਰਧਾਨ ਤੇ ਕੌਂਸਲਰ ਰੋਹਿਤ ਗਿੱਲ ਵਿਰੁੱਧ ਭਾਜਪਾ ਕੌਂਸਲਰ ਜ਼ੋਰਾ ਸਿੰਘ ਦੇ ਬਿਆਨਾਂ `ਤੇ ਦਰਜ ਮੁਕੱਦਮੇ ਵਿਚ ਪੁਲਿਸ ਵੱਲੋਂ ਬੀਤੇ ਦਿਨ ਗ੍ਰਿਫਤਾਰ ਕੀਤਾ ਗਿਆ। ਕੌਂਸਲਰ ਭਰਾਵਾਂ ਦੇ ਦੋ ਦਿਨਾਂ ਮਿਲੇ ਰਿਮਾਂਡ ਦੀ ਗੱਲ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁਛਗਿਛ ਕੀਤੀ ਜਾ ਰਹੀ ਤਾਂ ਜੋ ਸਾਰੇ ਮਾਮਲੇ ਤੋਂ ਪਰਦਾ ਚੁੱਕਿਆ ਜਾ ਸਕੇ।

Leave a Reply