ਟੁੱਟੇ ਪੁੱਲ ਨੇ ਪਾਇਆ ਪੁਆੜਾ, ਬੇੜੀ ‘ਤੇ ਲਾੜੀ ਨੂੰ ਵਿਆਹੁਣ ਗਿਆ ਲਾੜਾ (ਵੀਡੀਓ)

Gurdaspur Punjab


ਦੀਨਾਨਗਰ (ਦੀਪਕ ਕੁਮਾਰ) ਦੇਸ਼ ਭਾਵੇਂ ਡਿਜ਼ੀਟਲ ਇੰਡੀਆ ਅਤੇ ਬੁਲਟ ਟ੍ਰੇਨ ਦੀਆ ਗੱਲਾਂ  ਕਰ ਰਿਹਾ ਅਤੇ ਮੰਗਲ ਗ੍ਰਹਿ ਤੇ ਫਤਿਹ ਹਾਸਿਲ ਕਰਨ ਤੇ ਆਪਣੇ ਆਪ ਤੇ ਫਖ਼ਰ ਮਹਿਸੂਸ ਕਰ ਰਿਹਾ ਹੈ ਪਰ ਦੂਸਰੇ ਪਾਸੇ ਭਾਰਤ ਦੇ ਵਿਕਸ਼ਤ ਅਤੇ ਖੁਸ਼ਹਾਲ ਸੂਬੇ ਪੰਜਾਬ ਦੇ ਸਰਹੰਦੀ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਮਕੌੜਾ ਪੱਤਣ ਪਾਰ ਭਾਰਤ -ਪਾਕਿ ਕੌਮਾਂਤਰੀ ਸਰਹੱਦ ਤੇ ਵਸੇ ਪਿੰਡ ਤੁਰ ਤੋ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿਸਨੂੰ ਵੇਖ ਕੇ ਇਕ ਵਾਰ ਤਾਂ ਇਹ ਸਾਰੀਆਂ ਹੀ ਗੱਲਾਂ ਝੂਠੀਆਂ ਜਾਪਣ ਲਗਦੀਆਂ ਹਨ। ਜਿੱਥੇ ਦੂਲਹੇ ਅਤੇ ਉਸਦੇ ਰਿਸਤੇਦਾਰ ਅਤੇ ਪਿੰਡ ਵਾਸੀਆਂ ਨੂੰ ਕੁੜੀ ਵਾਲਿਆਂ ਦੇ ਘਰ ਪਹੁੰਚਣ ਲਈ ਆਪਣੀ ਜਾਨ ਜੋਖਮ ਚ ਪਾ ਕੇ ਰਾਵੀ ਦਰਿਆ ਦੇ ਮਕੌੜਾ ਪਤਨ ਰਾਹੀਂ ਖਸਤਾਹਾਲ ਬੇੜੀ ਚ ਸਵਾਰ ਹੋ ਕੇ ਪਾਰ ਵਿਹਾਉਣ ਜਾਣਾ ਪਿਆ ।ਦੁੱਲਹੇ ਨੇ ਦੱਸਿਆ ਕਿ ਜੇ ਮੇਰੇ ਰਿਸ਼ਤੇ ਦੇ ਦੌਰਾਨ ਇੱਥੇ ਪੁਲਟੂਨ ਪੁੱਲ ਟੁਟਿਆ ਹੁੰਦਾ ਤਾਂ ਲੜਕੀ ਵਾਲੇ ਇਸ ਰਿਸ਼ਤੇ ਤੋਂ ਮਨਾਂ ਕਰ ਦਿੰਦੇ।

Leave a Reply