ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਦੀ 25 ਵੀਂ ਬਰਸੀ ਮਨਾਈ ਗਈ

jandiala Punjab

ਜੰਡਿਆਲਾ ਗੁਰੂ  (ਕਵਲਜੀਤ ਸਿੰਘ )1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਫੌਜੀ ਹਮਲੇ ਦੀ ਅਗਵਾਈ ਕਰਨ ਵਾਲੇ ਜਰਨਲ ਵੈਦਿਆ ਨੂੰ ਖਾਲਸਾਈ ਸਿਧਾਂਤਾਂ ਮੁਤਾਬਿਕ ਸੋਧਾ ਲਾ ਕੇ ਕੌਮ ਦੀ ਆਨਸ਼ਾਨ ਕਾਇਮ ਕਰਨ ਵਾਲੇ ਦੀ ਜਾਂਬਾਜ਼ ਜੋਧੇ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਹਰਜਿੰਦਰ ਸਿੰਘ ਜਿੰਦਾ ਦੀ 25 ਵੀ ਸਾਲਾਨਾ ਬਰਸੀ ਜਿੰਦੇ ਦੇ ਪਿੰਡ ਗਦਲੀ ਨੇੜੇ ਜੰਡਿਆਲਾ ਗੁਰੂ ਵਿੱਖੇ ਸਮੂਹ ਸਾਧ ਸੰਗਤ ਅਤੇ ਸੰਤ ਸਮਾਜ ਦੇ ਸਹਿਯੋਗ ਨਾਲ ਪਿੰਡ ਦੇ ਗੁਰੂਦਵਾਰਾ ਸਿੰਘ ਸਭਾ ਵਿੱਖੇ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਵੱਖ ਵੱਖ ਬੁਲਾਰਿਆਂ ਵੱਲੋ ਸ਼ਹੀਦਾਂ ਦੇ ਪੂਰਨਿਆਂ ਅਤੇ ਸਿੱਖ ਕੌਮ ਦੇ ਲਈ ਮਰ ਮਿਟਣ ਲਈ ਪ੍ਰੇਰਿਤ ਕੀਤਾ ।ਜਿਸ ਵਿੱਚ ਸੰਤ ਸਮਾਜ ਦੇ ਵੱਖ ਵੱਖ ਬੁਲਾਰੇ ਅਤੇ ਪੰਥ ਦਰਦੀ ਹਾਜ਼ਿਰ ਸਨ।ਇਸ ਮੌਕੇ ਸੰਤ ਬਾਬਾ ਕੰਵਲਜੀਤ ਸਿੰਘ ਨਾਗਿਆਣਾ ਵਾਲੇ ,ਸੰਤ ਬਾਬਾ ਗੁਰਭੇਜ ਸਿੰਘ ਖਾਜਾਲਾ ਵਾਲ਼ੇ ,ਸੰਤ ਬਾਬਾ ਸੁੱਖਾ ਸਿੰਘ ਜੀ ਗੁਰੂਦਵਾਰਾ ਮੁੱਖੀ ਜੋਤੀਸਰ ਸਾਹਿਬ ਜੰਡਿਆਲਾ ਗੁਰੂ ,ਸੰਤ ਬਾਬਾ ਸੁਖਵੰਤ ਸਿੰਘ ਚੰਨਣਕੇ ਵਾਲੇ ,ਐਡਵੋਕੇਟ ਭਗਵੰਤ ਸਿੰਘ ਸਿਆਲੀਕਾ ,ਬਿਕਰਮ ਸਿੰਘ ਕੋਟਲਾ ,ਦੋਵੇਂ ਸ਼ਿਰੋਮਣੀ ਕਮੇਟੀ ਮੇਂਬਰ ,ਜੋਗਿੰਦਰ ਸਿੰਘ ਵੇਦਾਂਤੀ ,ਸਾਬਕਾ ਜੱਥੇਦਾਰ ਅਕਾਲ ਤਖਤ ਸਾਹਿਬ ,ਭਾਈ ਭੁਪਿੰਦਰ ਸਿੰਘ ਕਥਾਵਾਚਕ ,ਭਾਈ ਮੋਹਕਮ ਸਿੰਘ ,ਸੱਜਣ ਸਿੰਘ ਗੁਰੂ ਕੇ ਬੇਰ ਬਾਗ ਵਾਲੇ ,ਪਰਮਜੀਤ ਸਿੰਘ ਸਿਰਲੱਥ ਜੱਥਾ ,ਕਰਨੈਲ ਸਿੰਘ ਪੀਰ ਮੋਹੰਮਦ ,ਸ਼ਹੀਦ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਪੁੱਤਰ ਭਾਈ ਈਸ਼ਰ ਸਿੰਘ ਜੀ ਹਾਜਿਰ ।ਸਨ।ਗੁਰੂ ਕੇ ਲੰਗਰ ਦੀ ਸੇਵਾ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀਹਰਨਾਮ ਸਿੰਘ ਖਾਲਸਾ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਲਗਾਇਆ ਗਿਆ।

Leave a Reply