ਸੰਤ ਨਿੰਰਕਾਰੀ ਚੈਰੀਟੇਬਲ ਫਾਉਂਡੇਸ਼ਨ ਵੱਲੋਂ ਖੂਨਦਾਨ ਕੈਂਪ ਦਾ ਅਯੋਜਨ (ਵੀਡੀਓ)

khanna Punjab


ਖੰਨਾ (ਚਰਨ ਭੱਟੀ)  ਨਿੰਰਕਾਰੀ ਸੰਤਸਗ ਭਵਨ ਸਮਰਾਲਾ ਵਿਖੇ  ਜ਼ੋਨਲ ਇੰਚਾਰਜ ਲੁਧਿਆਣਾ ਸ਼੍ਰੀ ਐਚ.ਐਸ. ਚਾਵਲਾ  ਦੀ ਅਗਵਾਈ ਹੇਠ ਸੰਤ ਨਿੰਰਕਾਰੀ ਚੈਰੀਟੇਬਲ ਫਾਉਡੇਸ਼ਨ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜ਼ਨ ਕੀਤਾ ਗਿਆ। ਇਸ ਮੌਕੇ ਤੇ ਐਚ.ਐਸ. ਚਾਵਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਤਿਗੁਰੂ ਬਾਬਾ ਹਰਦੇਵ ਸਿੰਘ ਮਹਾਰਾਜ ਜੀ ਨੇ 1986 ਵਿੱਚ ਆਪ ਖੂਨਦਾਨ ਕਰਕੇ ਬਾਬਾ ਗੁਰੂਵਚਨ ਸਿੰਘ ਜੀ ਦੇ ਬਲਿਦਾਨ ਨੂੰ ਯਾਦ ਕਰਦੇ ਹੋਏ ਇਹ ਖੂਨਦਾਨ ਮੁਹਿੰਮ ਚਲਾਈ ਸੀ, ਉਨ੍ਹਾਂ ਦਾ ਸ਼ੰਦੇਸ ਕਿ ” ਖੂਨ ਨਾਲੀਆ ਵਿੱਚ ਨਹੀਂ , ਨਾੜੀਆ ਵਿੱਚ ਬਹਿਣਾ ਚਾਹੀਦਾ ਹੈ ” ਨੂੰ ਯਾਦ ਰੱਖਦੇ ਹੋਏ ਨਿੰਰਕਾਰੀ ਮਿਸ਼ਨ ਸਾਰਾ ਸਾਲ ਜਗਾਂ-ਜਗਾਂ ਤੇ ਖੂਨਦਾਨ ਕੈਂਪ ਅਯੋਜਿਤ ਕਰਦਾ ਹੈ। ਇਸ ਮੌਕੇ ਤੇ ਅਮਰੀਕ ਸਿੰਘ ਢਿੱਲੋਂ ਵਿਧਾਇਕ ਸਮਰਾਲਾ, ਮੰਗਤ ਰਾਏ ਪ੍ਰਧਾਨ ਨਗਰ ਕੌਂਸਲ ਸਮਰਾਲਾ,ਸਨੀ ਦੁਆ, ਸੁੰਦਰ ਕਲਿਆਣ,ਲਵੀ ਢਿੱਲੋਂ ਅਤੇ ਇਹਨਾਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ । ਖੰਨਾ ਬਰਾਂਚ ਦੇ ਸੰਚਾਲਕ ਮਾਸਟਰ ਅੱਛਰਾ ਸਿੰਘ ਨੇ ਦੱਸਿਆ ਕਿ ਇਸ ਕੈਂਪ ਨੂੰ ਆਯੋਜਿਤ ਕਰਨ ਲਈ ਦੇਸਰਾਜ ਵਰਮਾ ਮੁਖੀ ਸਮਰਾਲਾ ਨੇ ਵਿਸ਼ੇਸ਼ ਸਹਿਯੋਗ ਦਿੱਤਾ।ਇਸ ਕੈਂਪ ਵਿਚ ਸਿਵਲ ਹਸਪਤਾਲ ਖੰਨਾ,ਲੁਧਿਆਣਾ, ਸਮਰਾਲਾ ਦੀਆਂ ਡਾਕਟਰਾਂ ਦੀਆਂ ਟੀਮਾਂ ਦੀ ਨਿਗਰਾਨੀ ਹੇਠ112 ,  ਯੂਨਿਟ ਖੂਨ ਦਾਨ ਕੀਤਾ ਗਿਆ।

Leave a Reply