ਸੁਨੀਲ ਜਾਖੜ ਨੂੰ ਬਿਨਾ ਕਿਸੀ ਸਰਤ ਦੇ ਹਿੰਦੂ ਤਖ਼ਤ ਵਲੋਂ ਸਮਰਥਨ ਦਾ ਐਲਾਨ (ਵੀਡੀਓ)

Gurdaspur Punjab


ਗੁਰਦਾਸਪੁਰ (ਦੀਪਕ ਕੁਮਾਰ) ਗੁਰਦਾਸਪੁਰ ਲੋਕ ਸਭਾ ਚੋਣ ਚ ਕਾਂਗਰਸ ਪਾਰਟੀ  ਨੂੰ ਉਸ ਵੇਲੇ ਵੱਡਾ ਬੱਲ ਮਿਲਿਆ ਜਦੋ ਧਾਰਮਿਕ ਹਿੰਦੂ ਸੰਗਠਨ ਹਿੰਦੂ ਤਖ਼ਤ ਦੇ ਰਾਸ਼ਟਰੀ ਪ੍ਰਧਾਨ ਜਗਤ ਗੁਰੂ ਪੰਚਾਨੰਦ ਗਿਰੀ ਜੀ ਵਲੋਂ ਆਪਣੇ ਭਾਰੀ ਸਮਰਥਕਾਂ ਨਾਲ਼ ਦੀਨਾਨਗਰ ਵਿਖੇ ਇਕ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ ਬਿਨਾ ਕਿਸੀ ਸਰਤ ਦੇ ਸਮਰਥਨ  ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਹਿੰਦੂ ਸੁਰੱਖਿਆ ਸਮਿਤੀ ਦੇ ਮੁੱਖ ਆਹੁਦੇਦਾਰ ਵੀ ਹਾਜਿਰ ਸਨ। ਜਗਤ ਗੁਰੂ ਪੰਚਾਨੰਦ ਗਿਰੀ ਮਹਾਰਾਜ ਜੀ ਵਲੋਂ ਆਪਣੇ ਅਹੁਦੇਦਾਰਾਂ ਦੀਆ ਚੋਣ ਪ੍ਰਚਾਰ ਚ ਡਿਊਟੀਆ ਲਗਾਈਆਂ ਗਈਆਂ ਉਹਨਾਂ ਨੇ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਚ ਉਹਨਾਂ ਦੇ ਇਕ ਲੱਖ ਦੇ ਕਰੀਬ ਸਮਰੱਥਕ ਹਨ।

Leave a Reply