ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ (ਵੀਡੀਓ)

Firozpur Punjab

 ਫਿਰੋਜਪੁਰ (ਪੰਕਜ ਕੁਮਾਰ) ਘਰੇਲੂ ਕਲੇਸ਼ ਬਣਿਆ ਨੌਜਵਾਨ ਦੀ ਮੌਤ ਦਾ ਕਾਰਣ। ਅੱਜ ਫਿ਼ਰੋਜ਼ਪੁਰ ਸ਼ਹਿਰ ਵਿਚ ਉਸ ਵੇਲੇ ਮਾਹੌਲ ਗਮਗੀਨ ਵਾਲਾ ਬਣ ਗਿਆ, ਜਦੋਂ ਗੋਲ ਬਾਗ ਬਸਤੀ ਵਿਚ ਬਣ ਰਹੇ ਇਕ ਘਰ ਵਿਚੋਂ ਬਿੱਟੂ ਨਾਮਕ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ। ਘਟਨਾ ਦੀ ਸੂਚਨਾ ਮਿਲਦਿਆਂ ਜਿਥੇ ਪੁਲਿਸ ਨੇ ਮੌਕੇ `ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿਚ ਲੈ ਪੋਸਟ ਮਾਰਟਮ ਲਈ ਭੇਜ਼ ਦਿੱਤਾ, ਉਥੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ। ਮ੍ਰਿਤਕ ਨੌਜਵਾਨ ਦੇ ਸਰੀਰ `ਤੇ ਕਈ ਤਰ੍ਹਾਂ ਦੇ ਸੱਟਾਂ ਦੇ ਨਿਸ਼ਾਨ ਵੀ ਪਏ ਹੋਏ ਹਨ, ਜ਼ੋ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕਰ ਰਹੇ ਹਨ। ਦੇਵ ਸਮਾਜ ਕਾਲਜ ਕੋਲ ਵਸਦੀ ਲੜਕੇ ਦੀ ਭੈਣ ਨੇ ਦੱਸਿਆ ਕਿ ਬਿੱਟੂ ਦਾ ਆਪਣੀ ਪਤਨੀ ਦਾ ਕਲੇਸ਼ ਚੱਲ ਰਿਹਾ ਸੀ, ਜਿਸ ਕਰਕੇ ਉਹ ਪ੍ਰੇਸ਼ਾਨੀ ਦੇ ਆਲਮ ਵਿਚੋਂ ਗੁਜਰ ਰਿਹਾ ਸੀ।
ਪਤਨੀ ਤੋਂ ਪ੍ਰੇਸ਼ਾਨ ਹੋ ਭੈਣ ਕੋਲ ਆਏ ਦੁਖੀ ਨੌਜਵਾਨ ਨੇ ਆਖਿਰ ਕੀਤੀ ਆਤਮ ਹੱਤਿਆ। ਨਵੇਂ ਬਣ ਰਹੇ ਘਰ ਵਿਚੋਂ ਨੌਜਵਾਨ ਲੜਕੇ ਦੀ ਲਾਸ਼ ਮਿਲਣ ਕਰਕੇ ਇਲਾਕੇ ਵਿਚ ਫੈਲੀ ਸਨਸਨੀ। ਭਾਵੇਂ ਉਕਤ ਨੌਜਵਾਨ ਲੜਕੇ ਦੀ ਪਹਿਚਾਣ ਹੋ ਗਈ ਹੈ, ਪ੍ਰੰਤੂ ਇਸ ਮ੍ਰਿਤਕ ਨੌਜਵਾਨ ਨੂੰ ਉਕਤ ਘਰ ਵਾਲਾ ਪਹਿਚਾਨਣ ਤੋਂ ਮਨ੍ਹਾ ਕਰ ਰਿਹਾ ਹੈ। ਲਾਸ਼ ਦੇਖਦਿਆਂ ਹੀ ਲੋਕਾਂ ਇਸ ਦੀ ਇਤਲਾਹ ਤੁਰੰਤ ਪੁਲਿਸ ਨੂੰ ਦਿੱਤੀ, ਜਿਥੇ ਪਹੁੰਚੇ ਥਾਣਾ ਸਿਟੀ ਦੇ ਇੰਚਾਰਜ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਪਰਿਵਾਰਕ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ ਹੈ। ਫਿ਼ਰੋਜ਼ਪੁਰ ਸ਼ਹਿਰ ਦੀ ਬਸਤੀ ਗੋਲ ਬਾਗ ਵਿਚ ਉਸ ਵੇਲੇ ਲੋਕ ਜੁੜਣੇ ਸ਼ੁਰੂ ਹੋ ਗਏ, ਜਦੋਂ ਸਵੇਰ ਸਮੇਂ ਕਿਸੇ ਨੇ ਇਲਾਕੇ ਵਿਚ ਬਣ ਰਹੇ ਨਵੇਂ ਘਰ ਅੰਦਰ ਮ੍ਰਿਤਕ ਲੜਕਾ ਹੋਣ ਦੀ ਗੱਲ ਕੀਤੀ।
ਘਟਨਾ ਸਥਾਨ `ਤੇ ਪਹੁੰਚੇ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਿਟੂ ਦਾ ਆਪਣੀ ਪਤਨੀ ਨਾਲ ਕਲੇਸ਼ ਚੱਲ ਰਿਹਾ ਸੀ, ਜਿਸ ਤੋਂ ਪ੍ਰੇਸ਼ਾਨੀ ਦੇ ਆਲਮ ਵਿਚ ਉਸ ਨੇ ਅੱਜ ਆਤਮ ਹੱਤਿਆ ਕਰ ਲਈ। ਫਿ਼ਰੋਜ਼ਪੁਰ ਵਿਚ ਰਹਿੰਦੀ ਲੜਕੇ ਦੀ ਭੈਣ ਨੇ ਦੱਸਿਆ ਕਿ ਬਿੱਟੂ ਆਪਣੀ ਪਤਨੀ ਕਰਕੇ ਕਾਫੀ ਪ੍ਰੇਸ਼ਾਨ ਸੀ ਅਤੇ ਪਿੰਡ ਅਰਾਈਆਂ ਵਾਲਾ ਦੀ ਬਜਾਏ ਉਸ ਕੋਲ ਕੁਝ ਸਮੇਂ ਤੋਂ ਰਹਿ ਰਿਹਾ ਸੀ। ਉਸ ਨੇ ਦੱਸਿਆ ਕਿ ਬੀਤੀ ਰਾਤ ਉਹ ਘਰੋਂ ਚਲਾ ਗਿਆ, ਪ੍ਰੰਤੂ ਦੇਰ ਰਾਤ ਤੱਕ ਘਰ ਨਹੀਂ ਪਹੁੰਚਿਆ।
ਲਾਸ਼ ਨੂੰ ਪੋਸਟ ਮਾਰਟਮ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਸੌਂਪਣ ਦੀ ਗੱਲ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਨੌਜਵਾਨ ਬਿੱਟੂ ਦੀ ਪਹਿਚਾਣ ਪਿੰਡ ਅਰਾਈਆਂ ਵਾਲਾ ਵਜੋਂ ਹੋਈ ਹੈ, ਜਿਸ ਦੀ ਪੁਸ਼ਟੀ ਉਸਦੀ ਭੈਣ ਨੇ ਕੀਤੀ ਹੈ।
ਬਸਤੀ ਗੋਲ ਬਾਗ ਵਿਚ ਆਪਣੇ ਬਣ ਰਹੇ ਘਰ ਆਏ ਵਿਅਕਤੀ ਨੇ ਦੱਸਿਆ ਕਿ ਉਹ ਇਸ ਲੜਕੇ ਨੂੰ ਨਹੀਂ ਜਾਣਦਾ ਤੇ ਉਸ ਨੂੰ ਨਹੀਂ ਪਤਾ ਕਿ ਉਹ ਕਦੋਂ ਤੇ ਕਿਵੇਂ ਉਸ ਦੇ ਘਰ ਆ ਗਿਆ ਅਤੇ ਆਤਮ ਹੱਤਿਆ ਕਰ ਲਈ।

 

Leave a Reply