ਰਾਤ ਨੂੰ ਸੌਣ ਦੀ ਚਿੰਤਾ , ਨੀਂਦ ਨਾ ਆਉਣ ਦੀ ਚਿੰਤਾ  (ਰਿਤੂ ਵਾਸੂਦੇਵ)              

Kavi Darbar (ਕਵੀ ਦਰਬਾਰ)

 

 

 

ਰਿਤੂ ਵਾਸੂਦੇਵ                                         

ਰਾਤ ਨੂੰ ਸੌਣ ਦੀ ਚਿੰਤਾ , ਨੀਂਦ ਨਾ ਆਉਣ ਦੀ ਚਿੰਤਾ 

ਸਵੇਰੇ ਉੱਠਣ ਦੀ ਚਿੰਤਾ , ਦਿਹਾੜੀ ਲਾਉਣ ਦੀ ਚਿੰਤਾ – 

ਬਨੌਟੀ ਹਾਸਿਆਂ ਉੱਤੇ, ਗੁਜਾਰਨ ਜਿੰਦਗੀ ਕੁਝ ਲੋਕ 

ਕਿਸੇ ਨੂੰ ਹੱਸਣ ਦੀ ਚਿੰਤਾ , ਕਿਸੇ ਨੂੰ ਰੋਣ ਦੀ ਚਿੰਤਾ – 

ਕੋਈ ਪਿਛਲੇਰਾ ਚਿੰਤਕ ਹੈ , ਕੋਈ ਅਗਲੇਰਾ ਚਿੰਤਕ ਹੈ 

ਕਿਸੇ ਨੂੰ ਘੜਨ ਦੀ ਚਿੰਤਾ , ਕਿਸੇ ਨੂੰ ਢਾਹੁਣ ਦੀ ਚਿੰਤਾ – 

ਧੂਣੀਆਂ ਵਾਂਗ ਧੁਖ਼ਦੇ ਨੇ ਗੁਲਾਮੀ ਵਿਚ ਕੁਝ ਚਿਹਰੇ 

ਕਿਸੇ ਨੂੰ ਪਾਉਣ ਦੀ ਚਿੰਤਾ , ਕਿਸੇ ਨੂੰ ਖੋਹਣ ਦੀ ਚਿੰਤਾ – 

ਸਲੀਬਾਂ ਚੁੱਕ ਕੇ ਮੋਢੇ  ਵਿਲਕਦੇ ਜਾਣ ਕਬਰਾਂ ਨੂੰ 

ਕਿਸੇ ਨੂੰ ਮਰਨ ਦੀ ਚਿੰਤਾ , ਕਿਸੇ ਨੂੰ ਜਿਉਣ ਦੀ ਚਿੰਤਾ –

ਕਦੇ ਨਾ ਭਟਕਦੀ ਦੁਨੀਆਂ, ਕਦੇ ਨਾ ਟੁੱਟਦੇ ਰਿਸ਼ਤੇ 

ਕਿਤੇ ਜੇ ਕਰਦੀ ਦੂਜਿਆਂ ਦੇ ਜਰਾ ਖੁਸ਼ ਹੋਣ ਦੀ ਚਿੰਤਾ –

          ਰਿਤੂ ਵਾਸੂਦੇਵ

Leave a Reply