ਸਖਤ ਸੁਰੱਖਿਆ ਦੇ ਮੱਦੇਨਜ਼ਰ ਸ੍ਰੀ ਹਰਮਿੰਦਰ ਸਾਹਿਬ ‘ਚ ਮਨਾਇਆ ਗਿਆ ਘੱਲੂਘਾਰਾ ਦਿਵਸ (ਵੀਡੀਓ)

Amritsar Punjab

ਅੰਮ੍ਰਿਤਸਰ – ਘੱਲੂਘਾਰੇ ਦੇ ਮੌਕੇ ‘ਤੇ ਮੰਗਲਵਾਰ ਸ੍ਰੀ ਹਰਮਿੰਦਰ ਸਾਹਿਬ ‘ਚ ਖਾਲਿਸਤਾਨ ਸਮਰਥਕਾਂ ਨੇ ਕੰਪਲੈਕਸ ਦੇ ਅੰਦਰ ਨਾਅਰੇਬਾਜ਼ੀ ਕੀਤੀ ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ। ਪਰ ਇਸ ਦੌਰਾਨ ਐਸ. ਜੀ. ਪੀ. ਸੀ. ਦੀ ਟਾਸਕ ਫੋਰਸ ਅਤੇ ਨਾਲ ਹੀ ਪੁਸਲ ਨੇ ਸਥਿਤੀ ਨੂੰ ਕੰਟਰੋਲ ਕਰ ਲਿਆ। ਇਸ ਮੌਕੇ ‘ਤੇ ਸ੍ਰੀ ਆਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਨਾਲ ਹੀ 1984 ‘ਚ ਇਸ ਸਥਾਨ ‘ਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ‘ਤੇ ਛੋਟੀ-ਛੋਟੀ ਬਹਿਸ ‘ਚ ਇਹ ਸਮਾਗਮ ਖਤਮ ਹੋ ਗਿਆ। ਇਸ ਮੌਕੇ ‘ਤੇ ਅਕਾਲ ਤਖਤ ਸਾਹਿਬ ਦੇ ਕੰਪਲੈਕਸ ‘ਚ ਆਏ ਲੋਕਾਂ ਵਲੋਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਸੰਦੇਸ਼ ਪੜਨ ਦੇ ਨਾਲ ਹੀ ਇਸ ਸੰਦੇਸ਼ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਨਾਲ ਹੀ ਖਾਲਿਸਤਾਨ ਸਮਰਥਕ ਨਾਅਰੇ ਲਗਾਉਂਦੇ ਹੋਏ ਸ਼ਾਮਯਾਨੇ ‘ਤੇ ਚੜ ਗਏ। ਇਸ ਦੌਰਾਨ ਸ਼ਹੀਦਾ ਨੂੰ ਸ਼ਰਧਾਂਜਲੀ ਦੇਣ ਲਈ ਕਈ ਵੱਖਵਾਦੀ ਨੇਤਾਂ ਵੀ ਇਸ ‘ਚ ਸ਼ਾਮਲ ਹੋਏ। ਇਸ ਦੌਰਾਨ ਸਰਬੱਤ ਖਾਲਸਾ ਦੇ ਜਥੇਦਾਰ ਨੇ ਆਪਣਾ ਵੱਖ ਸੰਦੇਸ਼ ਕੌਮ ਦੇ ਨਾਂ ਦਿੱਤਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਦੇਸ਼ ਨੂੰ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਜੋ ਸੰਦੇਸ਼ ਗਿਅਨੀ ਗੁਰਬਚਨ ਸਿੰਘ ਨੇ ਦਿੱਤਾ ਹੈ ਉਸ ਦਾ ਸਿੱਖ ਕੌਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ । ਉਨ੍ਹਾਂ ਨੇ ਕਿਹਾ ਕਿ ਜੋ ਮਾਰੇ ਗਏ ਲੋਕਾਂ ਦੀ ਸੋਚ ਸੀ ਉਸ ਨੂੰ ਉਜਾਗਰ ਕਰ ਲਈ ਅੱਜ ਸੰਦੇਸ਼ ਦੇ ਮਾਧਿਅਮ ਨਾਲ ਯਤਨ ਕੀਤਾ ਗਿਆ ਹੈ, ਨਾਲ ਹੀ ਖਾਲਸਾ ਪੰਥ ਅੱਜ ਇਕੱਠਾ ਹੋਇਆ ਹੈ। ਉਹ ਇਕ ਦਰਦ ਕਾਰਨ ਇੱਕਠਾ ਹੋਇਆ ਹੈ।

ਉੱਥੇ ਹੀ ਇਸ ਮੌਕੇ ‘ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕਹਿਣਾ ਹੈ ਕਿ ਅੱਜ ਇਹ ਸੰਦੇਸ਼ ਕੌਮ ਨੂੰ ਇਕਜੁੱਟ ਕਰਨ ਲਈ ਹੈ, ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਸਾਰੀ ਸਿੱਖ ਸੰਗਤ ਅਕਾਲ ਤਖਤ ਦੇ ਦਾਅਰੇ ‘ਚ ਆਏ, ਜਿਸ ਨਾਲ ਕੌਮ ਨੂੰ ਪ੍ਰ੍ਰਫੁੱਲਿਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਯਾਦ ਕੀਤਾ ਗਿਆ ਹੈ ਜੋ ਅੱਜ ਦੇ ਦਿਨ ਸ਼ਹੀਦ ਹੋਏ ਸਨ ਅਤੇ ਅੱਜ ਉਨ੍ਹਾਂ ਨੂੰ ਯਾਦ ਕਰਨਾ ਜ਼ਰੂਰੀ ਹੈ। ਜੋ ਵੱਖ ਤੋਂ ਸੰਦੇਸ਼ ਦੇਣ ਦੀ ਗੱਲ ਕਰ ਰਹੇ ਹਨ ਉਹ ਗਲਤ ਹੈ।

ਇਸ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਇਸ ਦਿਵਸ ਦੀ ਸਮਾਪਤੀ ਹੋਈ ਪਰ ਇਸ ਦੌਰਾਨ ਪੁਲਸ ਦੀ ਭਾਰੀ ਮਾਤਰਾ ‘ਚ ਪੁਲਸ ਤਾਇਨਾਤ ਦੇਖਣ ਨੂੰ ਮਿਲੀ, ਜਿਸ ਨਾਲ ਕਿ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ।

Leave a Reply