8 ਕਿਲੋ ਹੀਰੋਇਨ ਫੜ੍ਹੀ-ਕੌਮਾਂਤਰੀ ਬਾਜਾਰ ਵਿਚ 40 ਕਰੋੜ ਰੁਪਏ ਕੀਮਤ

Batala Punjab

ਪੰਜਾਬ ਪੁਲੀਸ ਤੇ ਬੀ.ਐਸ.ਐਫ ਦੇ ਸਾਂਝੇ ਆਪਰੇਸ਼ਨ ਨੂੰ ਮਿਲੀ ਵੱਡੀ ਸਫਲਤਾ

ਦੀਨਾਨਗਰ (ਦੀਪਕ ਕੁਮਾਰ ) ਪੰਜਾਬ ਪੁਲੀਸ ਤੇ ਬੀ.ਐਸ.ਐਫ ਵਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਸਰਹੱਦ ਨੇੜਿਓ ਤਿੰਨ ਵਜੇ ਬੀ.ਓ.ਪੀ ਠਾਕੁਰਪੁਰ ਤੋਂ 8 ਕਿਲੋ ਹੀਰੋਇਨ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜਾਰ ਵਿਚ 40 ਕਰੋੜ ਕੀਮਤ ਹੈ। ਇਸ ਸਬੰਧੀ ਐਸ.ਐਸ.ਪੀ ਗੁਰਦਾਸਪੁਰ ਸ੍ਰੀ ਭੁਪਿੰਦਰਜੀਤ ਸਿੰਘ ਵਿਰਕ ਤੇ ਬੀ.ਐਸ.ਐਫ ਦੇ ਕਮਾਂਡੈਂਟ ਸ੍ਰੀ ਗੁਰਪਾਲ ਸਿੰਘ ਨੇ ਕੀਤੀ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲੀਸ ਤੇ ਬੀ.ਐਸ.ਐਫ ਦੀ ਮੁਸਤੈਦੀ ਨਾਲ ਇਹ ਵੱਡੀ ਸਫਲਤਾ ਮਿਲੀ ਹੈ।

ਐਸ.ਐਸ. ਪੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨਾਂ ਨੂੰ 3-4 ਦਿਨਾਂ ਤੋਂ ਇਸ ਸਬੰਧੀ ਖੁਫੀਆ ਰਿਪੋਰਟ ਮਿਲੀ ਸੀ ਕਿ ਸਰਹੱਦ ਪਾਰ ਤੋਂ ਤਸਕਰ ਭਾਰਤ ਅੰਦਰ ਹੀਰੋਇੰਨ ਲਿਆਉਣ ਲਈ ਯੋਜਨਾ ਬਣਾ ਰਹੇ ਹਨ। ਉਨਾਂ ਦੱਸਿਆ ਕਿ ਇਸ ਸਬੰਧੀ ਬੀ.ਐਸ.ਐਫ ਨੂੰ ਸੂਚਿਤ ਕਰ ਦਿੱਤਾ ਗਿਆ ਸੀ । ਅੱਜ ਕਰੀਬ ਦੁਪਹਿਰ ਤਿੰਨ ਵਜੇ ਬੀ.ਓ.ਪੀ ਠਾਕੁਰਪੁਰ ਨੇੜੇ ਗੁਰਦਾਸਪੁਰ ਵਿਖੇ ਕੰਡਿਆਲੀ ਤਾਰ ਦੇ ਨੇੜਿਓ 8 ਕਿਲੋ ਹੀਰੋਇਨ ਬਾਰਮਦ ਕੀਤੀ ਗਈ, ਜਿਸ ਉੱਪਰ ਪਾਕਿਸਤਾਨ ਦੇਸ਼ ਦੀਆਂ ਮੋਹਰਾਂ ਲੱਗੀਆਂ ਹੋਈਆਂ ਸਨ। ਹੀਰੋਇਨ ਦੇ ਚਾਰ ਪੈਕੇਟ ਬਰਾਮਦ ਹੋਏ , ਜੋ ਕਿ ਕੰਡਿਆਲੀ ਤਾਰ ਦੇ ਨਜਦੀਕ ਜ਼ਮੀਨ ਵਿਚ ਦੱਬੇ ਹੋਏ ਸਨ ਅਤੇ ਇਕ ਚਾਦਰ ਵਿਚ ਵਲੇਟੇ ਹੋਏ ਸਨ। ਪੰਜਾਬ ਪੁਲੀਸ ਤੇ ਬੀ.ਐਸ.ਐਫ ਦੀ 170 ਬਟਾਲੀਅਨ ਨੇ ਸਾਂਝੇ ਰੂਪ ਵਿਚ ਇਹ ਸਫਲਤਾ ਹਾਸਿਲ ਕੀਤੀ।  ਇਸ ਤੋਂ ਇਲਾਵਾ 100-100 ਰੁਪਏ ਦੇ ਭਾਰਤੀ ਕਰੰਸੀ ਦੇ ਪੰਜ ਨੋਟ ਵੀ ਬਰਾਮਦ ਹੋਏ ਹਨ, ਜਿਸ ਵਿਚੋਂ ਦੋ ਨੋਟ ਫਟੇ ਹੋਏ ਹਨ।
ਐਸ.ਐਸ.ਪੀ ਗੁਰਦਾਸਪੁਰ ਤੇ ਕਮਾਂਡੈਂਟ ਬੀ.ਐਸ.ਐਫ ਨੇ ਦੱਸਿਆ ਕਿ ਤਸਕਰਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਉਹ ਵੀ ਜਲਦ ਸਾਡੀ ਗ੍ਰਿਫਤ ਵਿਚ ਹੋਣਗੇ। ਇਸ ਮੌਕੇ ਐਸ. ਪੀ ਹਰਪਾਲ ਸਿੰਘ, ਡੀ.ਐਸ.ਪੀ ਸ੍ਰੀ ਏ.ਡੀ.ਸਿੰਘ,  ਸੀ.ਈ.ਓ ਰਾਮ ਚੰਦ ਸਮੇਤ ਬੀ.ਐਸ.ਐਫ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਮੋਜੂਦ ਸਨ।

 

Leave a Reply