ਅਣਪਛਾਤੇ ਹਮਲਾਵਰਾਂ ਵਲੋਂ ਮਹਿਲਾਂ ਅਧਿਆਪਕ ਤੇ ਤੇਜ ਤਾਰ ਹਥਿਆਰ ਨਾਲ ਹਮਲਾ (ਵੀਡੀਓ)

Faridkot Punjab

ਫਰੀਦਕੋਟ (ਜਗਤਾਰ ਦੋਸਾੰਜ ) ਫਰੀਦਕੋਟ ਸ਼ਹਿਰ ਵਿਚ ਉਸ ਸਮੇ ਦਹਿਸ਼ਤ ਦਾ ਮਹੌਲ ਬਣ ਗਿਆ ਜਦੋਂ ਸਵੇਰ ਸਮੇ ਆਪਣੇ ਡਿਉਟੀ ਦੇ ਜਾਣ ਲੱਗੀ ਇਕ ਮਹਿਲਾਂ ਅਧਿਆਪਕ ਤੇ ਅਣਪਛਾਤੇ ਹਮਲਾਵਰਾਂ ਨੇ ਤੇਜ ਤਾਰ ਹਥਿਆਰ ਨਾਲ ਹਮਲਾ ਕਰ ਦਿਤਾ ਜਿਸ ਵਿਚ ਮਹਿਲਾਂ ਅਧਿਆਪਕ ਗੰਭੀਰ ਜਖਮੀਂ ਹੋ ਗਏ ਅਤੇ ਲੋਕਾਂ ਵਲੋਂ ਮਹਿਲਾਂ ਅਧਿਆਪਕ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਵਿਚ ਲਿਜਾਇਆ ਗਿਆ
ਹੁਣ ਤੱਕ ਦੀ ਪ੍ਰਪਤ ਜਾਣ ਕਾਰੀ ਮੁਤਾਬਕ ਮਹਿਲਾਂ ਅਧਿਆਪਕ ਦਾ ਨਾਮ ਜੋਗਿੰਦਰ ਕੌਰ ਹੈ ਅਤੇ ਫਰੀਦਕੋਟ ਦੇ ਪੂਰੀ ਕਲੋਨੀ ਵਿਚ ਰਹਿੰਦੀ ਹੈ ਉਸ ਦੇ ਬੱਚੇ ਬਾਹਰਲੇ ਦੇਸ ਗਏ ਹੋਏ ਨੇ ਅਤੇ ਉਹ ਇੱਕਲੀ ਆਪਣੇ ਘਰ ਰਹਿੰਦੀ ਸੀ ਅਤੇ ਫਰੀਦਕੋਟ ਦੇ ਕਸਬਾ ਸਾਦਿਕ ਦੇ ਪਿੰਡ ਗੁਜਰ ਵਿਚ ਸਰਕਰੀ ਟੀਚਰ  ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਅੱਜ ਆਪਣੇ ਘਰ ਤੋਂ ਸਕੂਲ ਜਾਣ ਲੇਈ ਸਕੂਲ ਵੈਨ ਦਾ ਇੰਤੇਜਾਰ ਕਰ ਰਹੀ ਸੀ ਅਤੇ ਇਕ ਅਣਪਛਾਤੇ ਹਮਲਾਵਰਾਂ  ਵਲੋਂ ਜੋਗਿੰਦਰ ਕੌਰ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿਤਾ ਜਿਸ ਵਿਚ ਉਹ ਗੰਭੀਰ ਜ਼ਖਮੀ ਕਰ ਦਿਤਾ ਅਤੇ ਆਸ ਪਾਸ ਦੇ ਲੋਕਾਂ ਵਲੋਂ ਮਹਿਲਾਂ ਅਧਿਆਪਕ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ
ਇਸ ਮੌਕੇ ਜਖਮੀ ਮਹਿਲਾਂ ਅਧਿਆਪਕ ਨੂੰ ਮੌਕੇ ਤੋਂ ਚੁੱਕ ਕੇ ਲਿਉਣ ਵਾਲੇ ਵਕੀਲ ਰਾਕੇਸ਼ ਭੱਠੇਜਾ ਨੇ ਕਿਹਾ ਕਿ ਉਹਨਾਂ ਨੇ ਦੇਖਿਆ ਕਿ ਮਹਿਲਾਂ ਅਧਿਆਪਕ  ਤੜਫ ਰਹੀ ਸੀ ਅਤੇ ਬੁਰੀ ਤਰ੍ਹਾਂ ਜਖਮੀ ਸੀ ਉਹ  ਅਧਿਆਪਕ  ਨੂੰ ਚੱਕ ਕੇ ਮੈਡੀਕਲ ਹਸਪਤਾਲ ਲੈ ਕੇ ਆਏ
ਇਸ ਮੌਕੇ ਜਖਮੀ ਮਹਿਲਾਂ ਅਧਿਆਪਕ  ਦੇ ਰਿਸਤੇਦਾਰ ਨੇ ਕਿਹਾ ਕਿ ਉਹਨਾਂ ਨੂੰ ਪਤਾ ਲਗਾ ਸੀ ਕਿ ਕਿਸ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿਤਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ ਅਤੇ ਹਸਪਤਾਲ ਵਿਚ ਦਖਲ ਹਨ ਉਹਨਾ ਦੀ ਕਿਸੇ ਨਾਲ ਕੋਈ ਦੁਸਮਣੀ ਨਹੀਂ ਹੈ
ਇਸ ਮੌਕੇ ਦੇ ਪਹੁੰਚੇ ਫਰੀਦਕੋਟ ਦੇ ਡੀ ਐਸ ਪੀ ਗੁਰਜੋਤ ਸਿੰਘ ਨੇ ਕਿਹਾ ਕਿ ਸਵਰੇ ਇਕ ਮਹਿਲਾਂ ਅਧਿਆਪਕ ਤੇ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿਤਾ ਜਿਸ ਵਿਚ ਅਧਿਆਪਕ ਜਖਮੀ ਹੋ ਗਏ ਨੇ ਓਹਨਾ ਦਾ ਇਲਾਜ ਚਾਲ ਰਿਹਾ ਬਾਕੀ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ

Leave a Reply