ਜੰਡਿਆਲਾ ਗੁਰੂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਨੇ ਜਿੱਤ ਹਾਸਲ ਕੀਤੀ

Amritsar Punjab


ਜੰਡਿਆਲਾ ਗੁਰੂ -(ਕੰਵਲ ਜੀਤ ) ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਕਾਂਗਰਸ ਪਾਰਟੀ ਦੇ ਨੌਜਵਾਨ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ 18326 ਵੋਟਾਂ ਨਾਲ ਜਿੱਤ ਗਏ। ਡੈਨੀ ਨੂੰ ਕੁਲ ਵੋਟਾਂ 53042 ਪਈਆ।ਉਨ੍ਹਾਂ ਦੇ ਸਾਹਮਣੇ ਖੜੇ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਡਾ.ਦਲਬੀਰ ਸਿੰਘ ਵੇਰਕਾ ਨੂੰ 34620 ਵੋਟਾਂ ਮਿਲੀਆ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਭਜਨ ਸਿੰਘ ਈਟੀੳ ਨੂੰ 33912 ਵੋਟਾਂ ਪਈਆ।ਸੁਖਵਿੰਦਰ ਸਿੰਘ ਡੈਨੀ ਬੰਡਾਲਾ ਜਿੱਤ ਕੇ ਜੰਡਿਆਲਾ ਗੁਰੂ ਪੁੱਜੇ ਤਾਂ ਸ਼ਹਿਰ ਵਾਸੀਆਂ ਨੇ ਆਤਿਸ਼ਬਾਜੀ ਕੀਤੀ ਢੋਲ ਢਮੱਕੇ ਵਜਾ ਕੇ ਤੇ ਭੰਗੜੇ ਪਾ ਕੇ ਉਨ੍ਹਾਂ ਨੂੰ ਜੀ ਆਇਆ ਕਿਹਾ।ਸਭ ਤੋਂ ਪਹਿਲਾ ਡੈਨੀ ਗੁਰੂ ਬਾਬਾ ਹੁੰਦਾਲ ਵਿਖੇ ਨਤਮਸਤਕ ਹੋਏ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ।ਇਸ ਮੌਕੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜ ਕੁਮਾਰ ਮਲਹੋਤਰਾ ਅਜੀਤ ਸਿੰਘ ਮਲਹੋਤਰਾ ਦੋਵੇ ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ, ਸੰਜੀਵ ਕੁਮਾਰ ਲਵਲੀ, ਸੰਜੀਵ ਕੁਮਾਰ ਹੈਪੀ, ਜੋਗਾ ਸਿੰਘ, ਪਰਮਜੀਤ ਸਿੰਘ ਮਿੰਟੂ, ਜਗਜੀਤ ਸਿੰਘ ਜੋਗੀ, ਚਰਨਜੀਤ ਸਿੰਘ ਟੀਟੂ ਕੌਂਸਲਰ, ਕਸ਼ਮੀਰ ਸਿੰਘ ਜਾਣੀਆ, ਗੁਰਵੇਲ ਸਿੰਘ, ਸੁਰਿੰਦਰ ਸਿੰਘ ਸ਼ਾਹ, ਸੁਰਿੰਦਰ ਸਿੰਘ ਰੰਧਾਵਾ ਗੁਰਅਮਰਦੀਪ ਸਿੰਘ, ਰਿੰਕੂ ਢੋਟ, ਜਤਿੰਦਰ ਸਿੰਘ ਲਾਖਨ, ਮੌਲਾ, ਬਲਵਿੰਦਰ ਸਿੰਘ, ਆਸ਼ੂ ਵਿਨਾਇਕ, ਸਰਬਜੀਤ ਜੰਜੂਆ, ਮਨਜੀਤ ਪੱਪੀ, ਵਿਕਾਸਪਾਲ ਪ੍ਰਿੰਸ, ਰਗੂ ਸ਼ਰਮਾ, ਅਰਜਨ ਸਿੰਘ ਮਲੀਆ, ਅਵਤਾਰ ਟੱਕਰ, ਪ੍ਰਗਟ ਸਿੰਘ, ਬਲਵਿੰਦਰ ਤਲਵੰਡੀ, ਬਲਜੀਤ ਬੰਟੀ, ਆਦਿ ਹਾਜਰ ਸਨ

Leave a Reply