ਭਗਵੰਤ ਮਾਨ ਨੇ ਕਾਂਗਰਸ ਨੂੰ ਦਿੱਤੀ ਵਧਾਈ

Uncategorized

ਅੰਮ੍ਰਿਤਸਰ : ( 11 ਮਾਰਚ )  ਹਲਕਾ  ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਨੂੰ ਹਰਾਉਣ ਦਾ ਦਾਅਵਾ ਕਰਨ ਵਾਲੇ ‘ਆਪ’ ਦੇ ਸਟਾਰ  ਪ੍ਰਚਾਰਕ ਤੇ ਲੋਕਾਂ ਦੇ ਹਰਮਨ ਪਿਆਰੇ ਐਮ.ਪੀ. ਭਗਵੰਤ ਮਾਨ ਨੇ ‘ਆਪ’ ਨੂੰ ਪੰਜਾਬ ‘ਚ ਮਿਲੀ ਹਾਰ ਤੋਂ ਬਾਅਦ ਫੇਸਬੁਕ ਜਰੀਏ  ਕਾਂਗਰਸ ਨੂੰ ਜਿੱਤ ਲਈ ਵਧਾਈ  ਦਿੱਤੀ  ਅਤੇ ਲੋਕਾਂ ਦਾ ਫਤਵਾ ਖਿੜੇ ਮੱਥੇ ਪ੍ਰਵਾਨ ਕਰਦਿਆਂ ਲਿਖਿਆ

“ਪੰਜਾਬ ਦੇ ਲੋਕਾਂ ਦਾ ਫ਼ਤਵਾ ਖਿੜੇ ਮੱਥੇ ਪ੍ਰਵਾਨ..ਸਾਡੇ ਵੱਲੋਂ ਮਿਹਨਤ ‘ਚ ਕੋਈ ਕਸਰ ਬਾਕੀ ਨਹੀਂ ਰਹੀ..ਲੋਕਤੰਤਰ ‘ਚ ਲੋਕ ਵੱਡੇ ਹੁੰਦੇ ਨੇ..ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਏਗੀ..ਕਾਂਗਰਸ ਦੀ ਸਰਕਾਰ ਨੂੰ ਵਧਾਈਆਂ.. ਉਮੀਦ ਹੈ ਕਿ ਉਹ ਪੰਜਾਬੀਆਂ ਦੀ ਉਮੀਦ ਤੇ ਖਰੇ ਉਤਰਨਗੇ … ਭਗਵੰਤ ਮਾਨ”।

ਅੱਜ ਸਵੇਰੇ ਭਗਵੰਤ ਨੇ ਫੇਸਬੁਕ ‘ਤੇ ਲਾਈਵ ਹੁੰਦਿਆਂ ਨਵੇਂ ਸੂਰਜ ਦੀ ਉਮੀਦ ਨਾਲ ਆਪਣੀ ਵੱਡੀ ਜਿੱਤ ਦਾ ਦਾਅਵਾ ਕੀਤਾ ਸੀ |

Leave a Reply