ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਅੱਜ 13 ਮੁਲਜ਼ਮਾ ਖਿਲਾਫ ਚਲਾਨ ਪੇਸ਼ (ਵੀਡੀਓ)

Nabha Punjab


ਨਾਭਾ(ਸੁਖਚੈਨ ਸਿੰਘ) ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਅੱਜ 13 ਮੁਲਜ਼ਮਾ ਖਿਲਾਫ ਨਾਭਾ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਅੱਜ ਨਾਭਾ ਅਦਾਲਤ ਵਿੱਚ ਵੱਖ ਵੱਖ ਜੇਲ੍ਹਾ ਤੋਂ ਲਿਆਕੇ ਭਾਰੀ ਪੁਲਿਸ ਫੋਰਸ ਅਧੀਨ ਪੇਸ਼ ਕੀਤਾ ਗਿਆ। ਅੱਜ ਪੰਜਾਬ ਪੁਲਿਸ ਵੱਲੋਂ 27ਨਵੰਬਰ 2016 ਨੂੰ ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਦਰਜ ਕੀਤੇ 142ਨੰਬਰ ਮੁਕੱਦਮੇ ਵਿੱਚ ਚਾਲਾਨ ਪੇਸ਼ ਕੀਤਾ ਗਿਆ ਅਦਾਲਤ ਵੱਲੋਂ ਜਿਨ੍ਹਾਂ ਖਿਲਾਫ ਚਾਲਾਨ ਪੋਸ਼ ਕੀਤਾ ਗਿਆ ਹੈ ਉਨ੍ਹਾਂ ਵਿੱਚ ਹਰਮਿੰਦਰ ਸਿੰਘ ਮਿੰਟੂ, ਪਲਵਿੰਦਰ ਸਿੰਘ ਭਿੰਦਾ, ਜੇਲ੍ਹ ਸਹਾਇਕ ਸੁਪਰਡੈਂਟ ਭੀਮ ਸਿੰਘ, ਜੇਲ੍ਹ ਮੁਲਾਜਮ ਜਗਮੀਤ ਸਿੰਘ, ਹਲਵਾਈ ਤੇਜਿੰਦਰ ਸ਼ਰਮਾ, ਬਿੱਕਰ ਸਿੰਘ, ਜਗਤਵੀਰ ਸਿੰਘ, ਚੰਨਪ੍ਰੀਤ ਸਿੰਘ, ਹਰਜੋਤ ਸਿੰਘ, ਨਰੇਸ ਨੋਰੰਗ, ਮੁਹੰਮਦ ਆਸਿਮ, ਸੁਨੀਲ ਕਾਲੜਾ ਸ਼ਾਮਿਲ ਹਨ । ਇਨ੍ਹਾਂ 13ਮੁਲਜਮਾਂ ਤੋ ਬਿਨ੍ਹਾਂ 3ਹੋਰ ਮੁਲਜਮਾਂ ਨੂੰ ਵੀ ਪੇਸ਼ੀ ਕਰਕੇ ਨਾਭਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਦਾ ਸਬੰਧ ਨਾਭਾ ਜੇਲ੍ਹ ਬਰੇਕ ਅਤੇ ਪਲਵਿੰਦਰ ਭਿੰਦਾ ਨੂੰ ਨਾਭਾ ਸਿਵਲ ਹਸਪਤਾਲ ਤੋਂ ਫਰਾਰ ਕਰਵਾਉਣ ਨੂੰ ਲੈਕੇ ਮੁੱਕਦਮਾ ਨੰਬਰ 33 ਵਿੱਚ ਪੇਸ਼ ਕੀਤਾ ਗਿਆ। ਪੰਜਾਬ ਪੁਲਿਸ ਵੱਲੋਂ ਜਿਥੇ 15ਮੁਲਜਮਾਂ ਨੂੰ ਨਾਭਾ ਅਦਾਲਤ ਵਿੱਚ ਸਿੱਧਾ ਪੇਸ਼ ਕੀਤਾ ਗਿਆ ਉਥੇ ਪੰਜਾਬ ਗਨ ਹਾਊਸ ਦੇ ਮਾਲਕ ਕਿਰਨਪਾਲ ਸਿੰਘ ਦੀ ਪੇਸ਼ੀ ਵੀਡੀਓ ਕਾਨਫਰੰਸ ਰਾਹੀ ਕੀਤੀ ਗਈ। ਪੁਲਿਸ ਨੇ ਭਾਵੇਂ ਅੱਜ ਕੁੱਲ 15ਮੁਲਾਜਮਾਂ ਨੂੰ ਪੇਸ਼ ਕਰਨ ਲਈ ਸੁਰੱਖਿਆ ਦੇ ਕੜੇ ਇੰਤਜਾਮ ਕੀਤੇ ਹੋਏ ਸਨ ਪਰ ਫਿਰ ਇੰਨੀ ਵੱਡੀ ਗਿਣਤੀ ਵਿੱਚ ਮੁਲਜਮਾਂ ਨੂੰ ਇੱਕਠੇ ਪੇਸ਼ ਕਰਨ ਲਈ ਭਾਰੀ ਦਿੱਕਤਾ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਮੌਕੇ ਕਾਫੀ ਉਲਝਦੀ ਨਜ਼ਰ ਆਈ। ਹੁਣ ਚਲਾਨ ਪੇਸ਼ ਕਰਨ ਤੋਂ ਬਾਅਦ ਨਾਭਾ ਜੇਲ੍ਹ ਬਰੇਕ ਮਾਮਲੇ ਦੀ ਸੁਣਵਾਈ ਮਾਨਯੋਗ ਪਟਿਆਲਾ ਸੈਸ਼ਨ ਕੋਰਟ ਵਿੱਚ ਹੋਵੇਗੀ ਅਤੇ ਜਿਨ੍ਹਾਂ ਮੁਲਜਮਾਂ ਖਿਲਾਫ ਚਲਾਨ ਪੇਸ਼ ਕੀਤਾ ਗਿਆ ਹੈ ਉਨ੍ਹਾਂ ਦੀ ਅਗਲੀ ਪੇਸ਼ੀ ਪਟਿਆਲਾ ਸੈਸ਼ਨ ਕੋਰਟ ਵਿਖੇ ਹੋਵੇਗੀ। ਪੁਲਿਸ ਨੇ ਮੁਲਜਮਾਂ ਨੂੰ ਮੈਕਸੀਮਮ ਸਿਕਉਰਟੀ ਜੇਲ੍ਹ, ਨਵੀਂ ਜਿਲ੍ਹਾ ਜੇਲ੍ਹ ਅਤੇ ਪਟਿਆਲਾ ਕੇਦਰੀ ਜੇਲ੍ਹ ਤੋਂ ਲਿਆਉਂਦਾ ਜਦਕਿ ਗੁਰਪ੍ਰੀਤ ਸੇਖੋ, ਮਨੀ ਸੇਖੋ ਕਪੂਰਥਲਾ ਜੇਲ੍ਹ ਤੋਂ ਲਿਆਕੇ ਪੇਸ਼ ਨਾ ਕਰ ਸਕੇ।

Leave a Reply