ਨਾਭਾ ਵਿੱਚ 25ਵਾਂ ਨਿਰਮਲ ਸਿੰਘ ਨਹਿਲਾ ਯਾਦਗਾਰੀ ਸੱਭਿਆਚਾਰਕ ਮੇਲਾ (ਵੀਡੀਓ)

Nabha Punjab

 ਨਾਭਾ (ਸੁਖਚੈਨ ਸਿੰਘ) ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਨਾਭਾ ਦ ੇਮੈਦਾਨ ਵਿੱਚ 25ਵਾਂ ਨਿਰਮਲ ਸਿੰਘ ਨਹਿਲਾ ਯਾਦਗਾਰੀ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਪੰਜਾਬੀ ਸੱਭਿਆਚਾਰਕ ਦੇ ਕਈ ਨਾਮੀ ਕਲਾਕਾਰਾ ਨੇ ਆਪਣੇ ਕਲਾਂ ਦੇ ਜੌਹਰ ਵਿਖਾਏ ਪਰ ਇਹ ਮੇਲਾ ਮਨਮਹੋਹਨ ਵਾਰਸ ਮਿੱਟੂ ਧੂਰੀ ਦੇ ਗਾਣਿਆ ਨੇ ਲੁੱਟ ਲਿਆ। ਮੇਲੇ ਵਿੱਚ ਹੀਰਾ ਆਟੌ ਮੋਬਾਇਲ  ਨਾਭਾ ਵਿਸੇਸ ਗੱਡੀਆ ਦੀ ਪ੍ਰਦਸਨੀ ਵੀ ਲਗਾਈ ਗਈ ਜੋ ਕਿ ਖਿੱਚ ਦਾ ਕੇਦਰ ਰਹੀਆ
ਪੰਜਾਬੀ ਸੱਭਿਆਚਾਰ ਨੂੰ ਉਪਰ ਚੁੱਕਣ ਲਈ ਪੰਜਾਬ ਵਿੱਚ ਸਮੇਂ ਸਮੇਂ ਕਈ ਨਾਮ ਸੱਭਿਆਚਾਰ ਮੇਲੇ ਕਰਵਾਏ ਜਾਦੇ ਹਨ ਨਿਰਮਲ ਸਿੰਘ ਨਹਿਲਾ ਮੇਲਾ ਨਾਭਾ ਵੀ ਪੰਜਾਬ ਦੇ ਨਾਮੀ ਮੇਲਿਆ ਵਿੱਚੋਂ ਇੱਕ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25ਵਾਂ ਨਿਰਮਲ ਸਿੰਘ ਨਹਿਲਾ ਯਾਦਗਾਰੀ ਮੇਲਾ ਸਰਕਾਰੀ ਰਿਪੁਦਮਨ ਕਾਲਜ਼ ਦੇ ਮੈਦਾਨ ਵਿੱਚ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ  ਹਰਜੀਤ ਹਰਮਨ,੍ਰਮਿਟੂ ਧਰੀ ਦਲਜੀਤ ਕੋਰ,ਚਮਕੋਰ ਖੱਟੜਾ,ਹਰਿੰਦਰ ਹੈਰੀ,ਗੁਰਤੇਜ ਚਿੱਤਰਕਾਰ ਦੀ ਟੀਮ ਵੱਲੋ ਸਾਡਾ ਬਾਪੂ ਵਿਕਾਉ ਹੈ ਨਾਟਕ ਖੇਡਿਆ ਗਿਆ ਕਈ ਪੰਜਾਬੀ ਕਲਾਕਾਰਾ ਨੇ ਆਪਣੇ ਸੱਭਿਚਾਰਕ ਗਾਣਿਆ ਨਾਲ ਦਰਸ਼ਕਾ ਦਾ ਮਨ ਮੋਹਿਆ। ਮੇਲੇ ਦੇ ਪਹਿਲੇ ਦਿਨ ਕਲੱਬ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਅਤੇ    ਨਾਭਾ ਸ਼ੋਸਲ ਵੈਲਫੇਅਰ ਐਂਡ ਕਲਚਰਲ ਕਲੱਬ ਵੱਲੋਂ ਡਾਕਟਰ ਹਰਪਾਲ ਸਿੰਘ ਪੰਨੂੰ ਨੂੰ ਭਾਈ ਕਾਨ੍ਹ ਸਿੰਘ ਨਾਭਾ ਐਵਾਰਡ, ਮਨਮੋਹਨ ਵਾਰਸ ਨੂੰ ਨਿਰਮਲ ਨਹਿਲਾ ਐਵਾਰਡ, ਸਾਬਕਾ ਡੀ ਆਈ ਜੀ ਹਰਿੰਦਰਜੀਤ ਸਿੰਘ ਚਾਹਿਲ ਨੂੰ ਮਹਾਰਾਜਾ ਰਿਪੁਦਮਨ ਸਿੰਘ ਐਵਾਰਡ, ਗੀਤਕਾਰ ਜਗਸੀਜ ਜੀਦਾ ਨੂੰ ਸ਼ਿਵ ਕੁਮਾਰ ਬਟਾਲਵੀ ਐਵਾਰਡ, ਡਾਕਟਰ ਆਈ ਡੀ ਗੋਇਲ ਨੂੰ ਡਾਕਟਰ ਬਚਿੱਤਰ ਸਿੰਘ ਪੁਰਸਕਾਰ ਅਤੇ ਹੋਬੀ ਧਾਲੀਵਾਲ ਨੂੰ ਵੀ ਵਿਸੇਸ਼ ਸਨਮਾਨ੍ਹ ਕੀਤਾ ਗਿਆ।
 ਮੇਲੇ ਦੇ ਪ੍ਰਬੰਧਕਾ  ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25 ਵਾਂ ਸੱਭਿਆਚਰਕ ਮੇਲਾ ਕਰਵਾਇਆ ਗਿਆ ਜਿਸ ਵਿੱਚ ਹਜਾਰਾ ਦੀ ਗਿਣਤੀ ਵਿੱਚ ਦਰਸ਼ਕਾ ਨੇ ਮੇਲੇ ਦਾ ਆਨੰਦ ਮਾਣਿਆ । ਉਨ੍ਹਾਂ ਦੱਸਿਆ ਕਿ ਪੰਜਾਬੀ ਸਾਹਿਤ ਅਤੇ ਹੋਰ ਖੇਤਰਾ ਵਿੱਚ ਨਾਮਨਾ ਖੱਟਣ ਵਾਲੇ ਪ੍ਰਮੁੱਖ ਸਖਸੀਅਤਾ ਦਾ ਵਿਸ਼ੇਸ ਸਨਮਾਨ੍ਹ ਕੀਤਾ ਗਿਆ।
ਸਨਮਾਨ੍ਹ ਪ੍ਰਾਪਤ ਕਰਨ ਵਾਲੇ ਸਾਬਕਾ ਡੀ ਆਈ ਜੀ ਪੰਜਾਬ ਹਰਿੰਦਰ ਸਿੰਘ ਚਹਿਲ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਕਲੱਬ ਵੱਲੋਂ ਉਨ੍ਹਾਂ ਦਾ ਸਨਮਾਨ੍ਹ ਕੀਤਾ ਗਿਆ ਉਨ੍ਹਾਂ ਕਿਹਾ ਕਿ ਮਹਾਰਾਜਾ ਰਿਪਦੁਮਨ ਸਿੰਘ ਪੁਰਸਕਾਰ ਦਿੱਤਾ ਹੈ ਮੈਨੂੰ ਬਹੁਤ ਜਿਆਦਾ ਖੁਸੀ ਹੈ ਉਹਨਾ ਕਿਹਾ ਮੈ ਨਾਭਾ ਦੇ ਸਰਕਾਰੀ ਰਿਪਦੁਮਨ ਕਾਲਜ ਵਿੱਚ ਪੜੀਆ ਹੈ ਅਤੇ ਨਾਭਾ ਦੇ ਲੋਕਾ ਨੂੰ ਮੇਰੇ ਤੇ ਬਹੁਤ ਜਿਆਦਾ ਮਾਣ ਹੈ ਅਤੇ ਮੈ ਸਰਕਾਰੀ ਨੋਕਰੀ ਦੋਰਾਨ ਵੀ ਪੰਜਾਬੀ ਸੱਭਿਆਚਾਰ ਲਈ ਬਹੁਤ ਕੁੱਝ ਕੀਤਾ ਹੈ
ਇਸ ਸਬੰਧੀ ਪੰਜਾਬ ਲੋਕ ਗਾਇਕ ਹਰਜੀਤ ਹਰਮਨ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਅੱਜ ਦੇ ਸਮੇ ਵਿੱਚ ਮੇਲੇ ਲਗਾਉਣੇ ਜਰੂਰੀ ਹਨ

Leave a Reply