ਹੁਣ ਲਾਹੌਰ ‘ਚ ਵੀ ਦਿਸੇਗਾ ਭਾਰਤ ਦਾ ਸਭ ਤੋਂ ਉੱਚਾ ਤਿਰੰਗਾ, ਜਾਣੋ ਕਿੰਨੀ ਹੋਵੇਗੀ ਉਚਾਈ (ਵੀਡੀਓ)

Amritsar Punjab


ਅੰਮ੍ਰਿਤਸਰ—  (ਸਨੀ ਸਹੋਤਾ / ਮੁਕੇਸ਼ ਮੇਹਰਾ )ਹੁਣ ਵਾਹਗਾ ਸਰਹੱਦ ‘ਤੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਲਹਿਰਾਉਂਦਾ ਹੋਇਆ ਨਜ਼ਰ ਆਵੇਗਾ। ਐਤਵਾਰ ਨੂੰ ਇੱਥੇ ਭਾਰਤ ਦਾ ਸਭ ਤੋਂ ਉੱਚਾ ਤਿਰੰਗਾ ਲਹਿਰਾਇਆ ਜਾਵੇਗਾ, ਜੋ ਲਾਹੌਰ ਤੋਂ ਵੀ ਦਿਖਾਈ ਦੇਵੇਗਾ। 360 ਫੁੱਟ ਉੱਚੇ ਖੰਭੇ ‘ਤੇ ਲੱਗਣ ਵਾਲਾ ਇਹ ਤਿਰੰਗਾ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਹੋਵੇਗਾ। ਤਕਰੀਬਨ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਅਧੀਨ ਖਾਸ ਕਿਸਮ ਦਾ ਤਿਰੰਗਾ ਬਣਾਇਆ ਗਿਆ ਹੈ, ਜੋ 120 ਫੁੱਟ ਲੰਬਾ ਅਤੇ 80 ਫੁੱਟ ਚੌੜਾ ਹੈ। ਇਹ ਹਰ ਮੌਸਮ ਲਈ ਤਿਆਰ ਹੈ, ਸਿਰਫ ਖਰਾਬ ਹੋਣ ਦੀ ਹਾਲਤ ‘ਚ ਹੀ ਹੇਠਾਂ ਉਤਾਰਿਆ ਜਾਵੇਗਾ। ਇਸ ਦੀ ਦੇਖਭਾਲ ਦੀ ਜਿੰਮੇਵਾਰੀ ਇਕ ਕੰਪਨੀ ਨੂੰ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਐਤਵਾਰ ਨੂੰ ਇਸ ਦਾ ਰਸਮੀ ਉਦਘਾਟਨ ਬੀ. ਐੱਸ. ਐੱਫ. ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ‘ਚ ਕੀਤਾ ਜਾਵੇਗਾ। ਤਿਰੰਗੇ ਨੂੰ ਲਹਿਰਾਏ ਜਾਣ ਤੋਂ ਪਹਿਲਾਂ ਸੱਭਿਆਚਾਰਕ ਪ੍ਰੋਗਰਾਮ ਵੀ ਕੀਤਾ ਜਾਵੇਗਾ ਅਤੇ ਸਕੂਲੀ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਵੀ ਗਾਏ ਜਾਣਗੇ।

Leave a Reply