ਮੋਟਰ-ਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਵਿਚ 2 ਲੋਕਾਂ ਦੀ ਹੋਈ ਮੌਤ 

Firozpur Punjab

ਫਿਰੋਜ਼ਪੁਰ (ਪੰਕਜ ਕੁਮਾਰ ) ਫਿਰੋਜ਼ਪੁਰ ਦੇ ਕਸਬਾ ਮਮਦੋਟ ਤੋ ਥੋਡੀ ਦੂਰੀ ਤੇ ਪੈਂਦੇ ਪਿੰਡ ਰਹੀਮੇ ਕੇ ਉਤਾੜ੍ਹ ਦੇ ਲਾਗੇ ਦੋ ਮੋਟਰ-ਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਹੋ ਜਾਣ ਨਾਲ ਇਕ ਦਰਦਨਾਕ ਸੜਕੀ ਹਾਦਸਾ ਵਾਪਰ ਗਿਆ ਜਿਸ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਜਦ ਕਿ 1 ਗੰਭੀਰ ਰੂਪ ਵਿੱਚ ਜਖਮੀਂ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜੰਗਲਾਤ ਮਹਿਕਮੇ ਦਾ ਬੇਲਦਾਰ ਮੋਹਿੰਦਰ ਸਿੰਘ ਆਪਣੇ ਸਾਥੀ ਸੁਰੈਣ ਸਿੰਘ (ਸ਼ੀਂਬੇ ਵਾਲਾ) ਨਾਲ ਮੋਟਰ-ਸਾਈਕਲ ‘ਤੇ ਸਵਾਰ ਹੋ ਕੇ ਮਮਦੋਟ ਵੱਲ ਦੀ ਦਿਸ਼ਾ ਨੂੰ ਆ ਰਹੇ ਸੀ ਕਿ ਲਾਗੇ ਢਾਣੀ ਰਤਨ ਸਿੰਘ ਕੋਲ ਸਾਹਮਣਿਓਂ ਪਾਸਿਓਂ ਆ ਰਹੇ ਇੱਕ ਹੋਰ ਮੋਟਰ-ਸਾਈਕਲ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿੱਚ ਮੋਹਿੰਦਰ ਸਿੰਘ ਦੀ ਮੋਕੇ ‘ਤੇ ਹੀ ਮੋਤ ਹੋ ਗਈ, ਉਸਦੇ ਸਾਥੀ ਨੇ ਰਾਸਤੇ ‘ਚ ਹੀ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਦੂਸਰਾ ਚਾਲਕ ਮਨਪ੍ਰੀਤ ਸਿੰਘ ਵਾਸੀ ਪੌਜੋ ਕੇ ਵੀ ਗੰਭੀਰ ਰੂਪ ਵਿੱਚ ਜਖਮੀਂ ਹੋ ਗਿਆ, ਜਿਸ ਨੂੰ ਮਮਦੋਟ ਦੇ ਸਰਕਾਰੀ ਹਸਪਤਾਲ ਵਿੱਚੋਂ ਮੁੱਢਲੀ ਸਹਾਇਤਾ ਦੇ ਕੇ ਫਿਰੋਜ਼ਪੁਰ ਵਿਖੇ ਰੈਫਰ ਕਰ ਦਿੱਤਾ ਗਿਆ। ਖਬਰ ਲਿਖੇ ਜਾਣ ਤੱਕ ਮਮਦੋਟ ਪੁਲਿਸ ਨੂੰ ਵੀ ਸੂਚਿਤ ਕੀਤਾ ਜਾ ਚੁੱਕਾ ਸੀ।

Leave a Reply