ਅੰਮ੍ਰਿਤਸਰ ਵਿਚ਼ ਠੇਕਾ ਮੁਲਾਜ਼ਮਾ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ

Amritsar Punjab

ਅੰਮ੍ਰਿਤਸਰ (ਸਨੀ ਸਹੋਤਾ ) ਅੰਮ੍ਰਿਤਸਰ ਵਿਚ਼ ਠੇਕਾ ਮੁਲਾਜ਼ਮਾ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਇਸ ਮੌਕੇ ਗੱਲਬਾਤ ਕਰਦੇ ਹੋਏ ਵਿਕਾਸ ਕੁਮਾਰ ਨੇ ਦੱਸਿਆ ਕਿ ਠੇਕਾ ਮੁਲਾਜ਼ਮਾ ਵੱਲੋ ਆਪਣੀਆ ਸੇਵਾਵਾ ਨੂੰ ਰੈਗੂਲਰ ਕਰਵਾਊਣ ਲਈ ਸੈਕਟਰ 17 ਚੰਡੀਗੜ ਵਿਖੇ 13 ਫਰਵਰੀ ਤੋ ਲੜੀਵਾਰ ਭੁੱਖ ਹੜਤਾਲ ਸੁਰੂ ਕੀਤੀ ਗਈ ਸੀ ਸਰਕਾਰ ਵੱਲੋ ਕੋਈ ਗੱਲਬਾਤ ਨਾ ਕਰਨ ਤੇ ਸੰਘਰਸ਼ ਨੂ ਹੁਣ ਜ਼ਿਲਾ ਪੱਧਰ ਤੇ ਭਖਾਉਣ ਲਈ ਇਕੱਠ ਕਰਕੇ ਸਰਕਾਰ ਦੀ ਅਰਥੀ ਫੂਕੀ ਗਈ ਤੇ ਮੰਗਾ ਸਬੰਧੀ ਡਿਪਟੀ ਕਮਿਸ਼ਨਰ ਰਾਹੀ ਮੁਖ ਸਕੱਤਰ ਪੰਜਾਬ ਨੂ ਮੰਗ ਪੱਤਰ ਭੇਜਿਆ ਗਿਆ ਤੇ ਜਥੇਬੰਦੀਆ ਨੇ ਅੈਲਾਨ ਕੀਤਾ ਕਿ ਆੳੁਣ ਵਾਲੇ ਦਿਨਾਂ ਵਿਚ਼ ਵੱਖ ਵੱਖ ਢੰਗਾ ਰਾਹੀ ਰੋਸ ਜ਼ਾਹਰ ਕੀਤਾ ਜਾਵੇਗਾ ਅਤੇ ਇਸ ਮੌਕੇ ਗੱਲਬਾਤ ਕਰਦੇ ਹੋਏ ਬਲਕਾਰ ਸਿਂੰਘ ਤੇ ਜੋਗਿੰਦਰ ਸਿਂੰਘ ਨੇ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਮੁਲਾਜ਼ਮਾ ਦੀਆ ਮੰਗਾ ਤੋ ਟਾਲਾ ਵੱਟ ਰਾਹੀ ਹੈ  ਅਤੇ ਓਨਾ ਕਿਹਾ ਕਿ ਮੁਖ ਸਕੱਤਰ ਪੰਜਾਬ ਕੋਲ 10 ਮਿੰਟ ਦਾ ਵੀ ਸਮਾ ਨਹੀ ਹੈ ਕਿ ਉਹ ਮੁਲਾਜ਼ਮਾ ਨਾਲ ਗੱਲਬਾਤ ਕਰਕੇ ਉਨਾ ਦੀਆ ਮੰਗਾ ਲਾਗੂ ਕਰਨ ਲਈ ਅਧਿਕਾਰੀਆ ਨੂ ਨਿਰਦੇਸ਼ ਦੇ ਸਕਣ ਇਸ ਮੌਕੇ ਕਮਲਜੀਤ ਸਿਂੰਘ ਅਤੇ ਹਰਿੰਦਰ ਪਾਲ ਨੇ ਕਿਹਾ ਕਿ ਮੁਲਾਜਮਾ ਵੱਲੋ ਚੰਡੀਗੜ ਵਿਖੇ ਸੁਰੂ ਕੀਤੀ ਭੁਖ ਹੜਤਾਲ ਅਜੇ ਵੀ ਜਾਰੀ ਹੈ ਅਤੇ ਹੁਣ ਨਾਲ ਹੀ ਮੁਲਾਜ਼ਮ 28 ਫਰਵਰੀ ਤੋ ਸਮੂਹਿਕ ਰੂਪ ਵਿਚ਼ 251 ਆਗੂ ਇਕੋ ਸਮੇ ਭੁਖ ਹੜਤਾਲ ਸੁਰੂ ਕਰਨਗੇ

Leave a Reply