ਜੈਤੋਂ ਮੋਰਚੇ ਦੌਰਾਨ ਹੋਇਆਂ ਸ਼ਹੀਦੀਆਂ ਦੀ ਯਾਦ ਵਿੱਚ ਨਾਭਾ ਨੈਸ਼ਨਲ ਸੈਮੀਨਾਰ ਦਾ ਆਯੋਜਨ ਕੀਤਾ (ਵੀਡੀਓ)

Nabha Punjab


ਨਾਭਾ (ਸੁਖਚੈਨ ਸਿੰਘ ) ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੈਤੋਂ ਮੋਰਚੇ ਦੌਰਾਨ ਹੋਇਆਂ ਸ਼ਹੀਦੀਆਂ ਦੀ ਯਾਦ ਵਿੱਚ ਨਾਭਾ ਦੇ ਰਿਪੁਦਮਨ ਕਾਲਜ ਵਿਖੇ ਨੈਸ਼ਨਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ.ਜਿਥੇ ਸਿੱਖ ਵਿਸ਼ਵ ਕੋਸ਼ ਵਿਭਾਗ,ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਹੋਰ ਕਈ ਵਿਭਾਗਾਂ ਤੋਂ ਪਹੁੰਚੇ ਵਿਦਵਾਨਾਂ ਅਤੇ ਵੱਖ ਵੱਖ ਬੁਲਾਰਿਆਂ ਨੇ ਜੈਤੋਂ ਮੋਰਚੇ ਦੌਰਾਨ ਵਾਪਰੇ ਘਟਨਾਚੱਕਰ ਦੀਆਂ ਡੁੰਗੀਆਂ ਯਾਦਾਂ ਨੂੰ ਸੈਮੀਨਾਰ ਵਿੱਚ ਮੌਜੂਦ ਲੋਕਾਂ ਨਾਲ ਸਾਂਝੀਆਂ ਕੀਤੀਆਂ।ਇਸ ਦੌਰਾਨ ਐਸਜੀਪੀਸੀ ਪਰ੍ਧਾਨ ਸ.ਕਰਪਾਲ ਸਿੰਘ ਬਡੂੰਗਰ ਸੈਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ ਤੇ ਮੰਚ ਤੋਂ ਜੈਤੋਂ ਦੇ ਮੋਰਚੇ ਦੌਰਾਨ ਵਿਡੇ ਸੰਗਰਸ਼ ਬਾਰੇ ਚਾਨਣਾ ਪਾਇਆ।ਇਸ ਮੌਕੇ ਗੁਰਦੁਆਰਾ ਅਕਾਲਗੜ ਸਾਹਿਬ ਤੇ ਹੋਰ ਧਾਰਮਿਕ ਸੰਸਥਾਵਾਂ ਵਲੋਂ ਪਰ੍ਧਾਨ ਬਡੂੰਗਰ ਨੂੰ ਸਿੱਖ ਇਤਿਹਾਸ ਨਾਲ ਸੰਬੰਧਤ ਸੈਮੀਨਾਰ ਕਰਵਾਉਣ ਤੇ ਸਨਮਾਨਤ ਵੀ ਕੀਤਾ ਗਿਆ.

Leave a Reply