ਇਹ ਲੋਕ ਰੋਜ ਹੀ ਖੇਡਦੇ ਨੇ ਆਪਣੀ ਮੌਤ ਨਾਲ ਤੁਸੀਂ ਵੀ ਦੇਖੋ ਇਹ ਵੀਡੀਓ

Hoshiarpur


ਟਾਂਡਾ (ਜਸਪ੍ਰੀਤ ਸਿੰਘ ) ਅੱਜ ਮਨੁੱਖੀ ਦੀ ਜਿੰਦਗੀ ਵਿਚ ਇੰਨੀ ਭੱਜ ਦੌੜ ਲੱਗੀ ਹੋਈ ਹੈ ਕਿ ਉਹ ਬੰਦ ਰੇਲਵੇ ਫਾਟਕ ਨੂੰ ਵੀ ਪਾਰ ਕਰਨ ਵਿਚ ਕੋਈ ਕਸਰ ਨਹੀ ਛੱਡਦਾ ਤੇ ਇਸ ਨੂੰ ਪਾਰ ਕਰਨ ਲਈ ਰੇਲ ਗੱਡੀ ਤੱਕ ਦਾ ਵੀ ਇੰਤਜਾਰ ਨਹੀ ਕਰਦਾ। ਵਾਲੀਅਮ…… ਗੌਰਵਤਲਬ ਹੈ ਕਿ ਇਸ ਕਾਰਨ ਉਹ ਕਈ ਵਾਰ ਇਨਸਾਨ ਤਾਂ ਵੱਡੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਆਪਣੀ ਕੀਮਤੀ ਜਾਨ ਗੁਆ ਬੈਠਦਾ ਹੈ, ਪਰੰਤੂ ਅਗਰ ਮਨੁੱਖ ਜੇ ਥੋੜ੍ਹੇ ਜਿਹੇ ਸੰਜਮ ਤੇ ਹਲੀਮੀ ਤੋ ਕੰਮ ਲਵੇ ਤਾ ਬਚਿਆ ਜਾ ਸਕਦਾ ਹੈ,ਅੱਜ ਜਿੰਦਗੀ ਦੀ ਰਫਤਾਰ ਇੰਨੀ ਤੇਜ ਹੋ ਚੁੱਕੀ ਹੈ ਕਿ ਮਨੁੱਖ ੫-੧੦ ਮਿੰਟਾਂ ਤਕ ਰੁਕ ਕੇ ਰੇਲ ਗੱਡੀ ਦੀ ਉਡੀਕ ਨਹੀ ਕਰਨਾ ਚਾਹੁੰਦਾ,ਸਗੋਂ ਰੇਲਵੇ ਫਾਟਕ ਨੂੰ ਪਾਰ ਕਰਕੇ ਆਪਣੀ ਸਭ ਤੋਂ ਵੱਡੀ ਕਾਮਯਾਬੀ ਸਮਝਦਾ ਹੈ,ਪਰੰਤੁ ਅਗਰ ਜੇਕਰ ਰੁਕ ਕੇ ਰੇਲ ਗੱਡੀ ਦਾ ਇੰਤਜਾਰ ਕਰਕੇ ਪਾਰ ਕੀਤਾ ਜਾਵੇ ਤਾਂ ਬਹੁਤ ਸਾਰੀਆਂ ਅਨਮੁੱਲੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ,ਜੋ ਕਿ ਹਰ ਸਾਲ ਅਜਾਈਆਂ ਹੀ ਚਲ ਜਾਦੀਆਂ ਹਨ।

Leave a Reply