ਪੰਜਾਬੀ ਕੁੜੀਆਂ ਸਰੀਰਕ ਸੰਬੰਧ ਬਣਾਉਣ ਤੋਂ ਨਾਂਹ ਕਰਦੀਆਂ ਹਨ ਤਾਂ ਉਹਨਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਜਾਂਦਾ (ਵੀਡੀਓ )

Mohali Punjab


ਡੇਰਾ ਬੱਸੀ (ਮੇਜਰ ਅਲੀ ) ਅੱਜ ਸਾਬਕਾ ਚੇਅਰਪਰਸਨ ਜਿਲ੍ਹਾ ਯੋਜਨਾ ਕਮੇਟੀ ਮੋਹਾਲੀ ਤੇ ਸੰਚਾਲਕ ਹੈਲਪਿੰਗ ਹੈਪਲੈਸ ਬੀਬੀ ਅਮਨਜੋਤ ਕੋਰ ਰਾਮੂੰਵਾਲੀਆ ਨੇ ਦੱਸਿਆ ਕਿ ਹੈਲਪਿੰਗ ਹੈਪਲੈਸ ਸੰਸਥਾਂ ਜੋ ਕਿ ਪਿਛਲੇ ਦੋ ਸਾਲਾ ਤੋ ਵਿਦੇਸਾ ਦੀਆ ਜੇਲ੍ਹਾ ਵਿਚ ਫਸੇ ਨੌਜਵਾਨਾ ਦੀ ਮੱਦਦ ਕਰ ਰਹੀ ਹੈ| ਉਹਨਾਂ ਦੱਸਿਆ ਕਿ ਦੁਬਈ ਵਿਚ ਜੇਕਰ ਲੜਕੀਆਂ ਸਰੀਰਕ ਸੰਬੰਧ ਨਹੀਂ ਬਣਾਉਂਦੀਆਂ ਤਾਂ ਉਹਨਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਜਾਂਦਾ ਹੈ ਤੇ ਤਕਰੀਬਨ ਸੈਂਕੜੇ ਲੜਕੀਆਂ ਜੇਲਾਂ ਵਿੱਚ ਸੜ ਰਹੀਆਂ ਹਨ।  ਸੰਸਥਾ ਦੀ ਮੱਦਦ ਨਾਲ ਸੁੱਖਦੇਵ ਸਿੰਘ ਨਾਮ ਦਾ ਲੜਕਾ ਜਿਸ ਦੀ ਉਮਰ 29 ਸਾਲਾ ਦੀ ਹੈ| ਆਪਣੇ ਘਰ ਪਹੁੰਚੀਆ ਸੁੱਖਦੇਵ ਸਿੰਘ ਨੇ ਦੱਸਿਆ ਕਿ ਉਹ 2014 ਵਿਚ ਸੋਧੀ ਅਰਬ ਗਿਆ ਸੀ| ਕੁੱਝ ਮਹਿਨੇ ਕੰਮ ਕਰਨ ਤੋ ਬਾਅਦ ਕੰਪਨੀ ਨੇ ਉਸ ਨੂੰ ਤਨਖਾਹ ਦੇਣੀ ਬੰਦ ਕਰ ਦਿਤੀ| ਤੇ ਉਸ ਨੂੰ ਤੰਗ ਕਰਨ ਲੱਗ ਪਏ ਜਦੋ ਉਸ ਨੇ ਤਨਖਾਹ ਦੀ ਮੰਗ ਕੀਤੀ ਤਾ ਕੰਪਨੀ ਦੇ ਮਾਲਕ ਨੇ ਉਸ ਉੱਤੇ ਗਲਤ ਮੁਕੰਦਮਾ ਦਰਜ ਕਰਵਾ ਕਿ ਉਸ ਦਮਾਮ ਜੇਲ੍ਹ ਭੇਜ ਦਿੱਤਾ| ਜੇਲ੍ਹ ਵਿਚ ਬਹੁਤ ਤੰਗ ਕੀਤਾ ਜਾਦਾ ਸੀ| ਮੇਰੇ ਕੇਸ ਵਿਚ ਮੈੰਨੂੰ 5 ਮਹਿਨੇ ਦੀ ਸਜਾ ਸੁਣਾਈ ਗਈ ਸੀ| ਸਜਾ ਪੂਰੀ ਹੋਣ ਤੇ ਵੀ  ਮੈਨੂੰ ਛੱਡੀਆ ਨਹੀ ਜਾ ਰਿਹਾ ਸੀ| ਫਿਰ ਮੇਰੇ ਮਾਤਾ ਜੀ ਤੇ ਭੈਣ ਜਨਵਰੀ 2017 ਬੀਬੀ ਰਾਮੂੰਵਾਲੀਆ ਕੋਲ ਮੱਦਦ ਦੀ ਮੰਗ ਲੈ ਕਿ ਉਹਨਾ ਦੇ ਦਫਤਰ ਚੰਡੀਗੜ੍ਹ ਆ ਕਿ ਮਿਲੇ ਤੇ ਉਹਨਾ ਮੱਦਦ ਦਾ ਭਰੋਸਾ ਦਿੱਤਾ| ਤੇ ਉਹਨਾ ਦੇ ਉਦਮਾ ਸੱਦਕਾ ਹੀ ਮੈ ਆਪਣੇ ਘਰ ਵਾਪਿਸ ਪਹੁੰਚੀਆ ਹਾਂ| ਮੇਰੇ ਵਾਪਿਸ ਆਉਣ ਤੋ ਪਹਿਲਾ ਹੀ ਮੇਰੇ ਮਾਤਾ ਜੀ ਸੁਰਗਵਾਸ ਹੋ ਗਏ| ਬੀਬੀ ਰਾਮੂੰਵਾਲੀਆ ਜੀ ਦੀ ਮੱਦਦ ਕਾਰਨ ਹੀ ਮੈ ਆਪਣੇ ਮਾਤਾ ਜੀ ਦੀ ਅੰਤਿਮ ਅਰਦਾਸ ਵਿਚ ਸਾਮੀਲ ਹੋਇਆ| ਸੁੱਖਦੇਵ ਸਿੰਘ ਦੇ ਨਾਲ ਉਸ ਦੀ ਭੈਣ ਸੁੱਖਵਿੰਦਰ ਕੋਰ ਨੇ ਵੀ ਬੀਬੀ ਰਾਮੂੰਵਾਲੀਆ ਦਾ ਧੰਨਵਾਦ ਕੀਤਾ| ਉਸ ਨੇ ਦੱਸਿਆ ਕਿ ਅਸੀ ਬੀਬੀ ਰਾਮੂੰਵਾਲੀਆ ਕੋਲ ਮੱਦਦ ਲਈ ਆ ਸੀ| ਉਹਨਾ ਸਾਡੀ ਪੂਰੀ ਮੱਦਦ ਕੀਤੀ| ਸਾਨੂੰ ਆਸ ਨਹੀ ਸੀ ਕਿ ਸਾਡਾ ਲੜਕਾ ਹੁਣ ਵਾਪਿਸ ਆਏਗਾ|
ਬੀਬੀ ਰਾਮੰਵਾਲੀਆ ਨੇ ਦੱਸਿਆ ਕਿ ਸੁੱਖਦੇਵ ਸਿੰਘ ਦੀ ਮਾਤਾ ਜੀ ਤੇ ਭੈਣ ਸਾਨੂੰ ਮਿਲਣ ਆਏ ਸਨ| ਅਸੀ ਸਾਰੇ ਕੇਸ ਦੀ ਫਾਇਲ ਬਣਾਂ ਕਿ ਇੱਕ ਚਿੱਠੀ ਸੋਧੀ ਅਰਬ ਦੇ ਰਾਜਦੂਤ ਤੇ ਇੱਕ ਚਿੱਠੀ ਭਾਰਤੀ ਰਾਜਦੂਤ ਨੂੰ ਲਿਖੀ| ਸ੍ਰੀ ਅਹਿਮਦ ਜਾਵੇਦ ਜੋ ਕਿ ਭਾਰਤੀ ਰਾਜਦੂਤ ਹਨ| ਉਹ ਨਾਲ ਲਗਾਤਾਰ ਗੱਲ ਕਰਦੇ ਰਹੇ| ਸੁੱਖਦੇਵ ਸਿੰਘ 2015 ਤੋ ਜੇਲ੍ਹ ਵਿਚ ਫਸੀਆ ਹੋਇਆ ਸੀ| ਅਸੀ ਕਾਫੀ ਕੋਸੀਸ ਕੀਤੀ ਕਿ ਸੁੱਖਦੇਵ ਸਿੰਘ ਆਪਣੇ ਮਾਤਾ ਜੀ ਦੇ ਅੰਤਿਮ ਸੰਸਕਾਰ ਤੇ ਪਹੁੰਚ ਸਕੇ| ਪਰ ਕਈ ਰਕਾਵਟਾ ਕਾਰਨ ਨਹੀ ਹੋ ਸਕੀਆ ਪਰ ਫਿਰ ਆਖੀਰ ਮਾਤਾ ਜੀ ਦੀ ਅੰਤਿਮ ਅਰਦਾਸ ਵਿਚ ਸੁੱਖਦੇਵ ਸਿੰਘ ਹਾਜਰ ਹੋ ਸਕੇ| ਅਸੀ ਸੁੱਖਦੇਵ ਸਿੰਘ ਨੂੰ 3 ਹਫਤੀਆ ਵਿਚ ਘਰ ਵਾਪਿਸ ਲਿਆਉਣ ਵਿਚ ਕਾਮਯਾਬ ਹੋਏ| ਉਹਨਾ ਦੱਸਿਆ ਕਿ ਸਾਡੇ ਕੋਲ ਅਜਿਹੇ ਹੋਰ ਵੀ ਬਹੁਤ ਕੇਸ ਹਨ| ਸਾਡੀ ਹੈਪਿੰਲਗ ਹੈਪਲੈਸ ਸੰਸਥਾ ਦੀ ਸਾਰੀ ਟੀਮ ਬੜੀ ਹੀ ਮਹਿਨਤ ਨਾਲ ਕੰਮ ਕਰਦੀ ਹੈ| ਮੈਰੇ ਹੀ ਪੰਜਾਬੀਆ ਨੂੰ ਬੇਨਤੀ ਕਰਦੀ ਹਾਂ ਕਿ ਅਰਬ ਦੇਸਾ ਵਿਚ ਜਾਣ ਤੋ ਪਹਿਲਾ ਸਾਰੀ ਜਾਚ ਚੰਗੀ ਤਰ੍ਹਾ ਕਰੋ ਫਿਰ ਉਥੇ ਜਾ ਕਿ ਫੱਸ ਜਾਦੇ ਹੋ ਘਰ ਵੀ ਵਾਪਿਸ ਨਹੀ ਆ ਸਕਦੇ| ਪਿਛੇ ਤੋ ਮਾਪੇ ਤੜਫਦੇ ਰਹਿੰਦੇ ਹਨ|

Leave a Reply