ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਮਾਸਟਰ ਮਾਇੰਡ ਗੁਰਪ੍ਰੀਤ ਸਿੰਘ ਸੇਖੋ ਨੂੰ ਨਾਭਾ ਅਦਾਲਤ ਵਿੱਚ ਪੇਸ਼ (ਵੀਡੀਓ )

Nabha Punjab


ਨਾਭਾ (ਸੁਖਚੈਨ ਨਾਭਾ ) ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਮਾਸਟਰ ਮਾਇੰਡ ਸਮਝੇ ਜਾਂਦੇ ਗੁਰਪ੍ਰੀਤ ਸਿੰਘ ਸੇਖੋ ਜਿਸਨੂੰ ਐਤਵਾਰ ਨੂੰ ਮੋਗਾ ਦੇ ਢੁਡੀਕੇ ਤੋਂ ਉਸਦੇ ਤਿੰਨ ਸਾਥੀਆ ਸਮੇਤ ਗ੍ਰਿਫਤਾਰ ਕੀਤਾ ਸੀ ਇਨ੍ਹਾਂ ਚਾਰੋ ਗ੍ਰਿਫਤਾਰ ਕੀਤੇ ਗੈਂਗਸਟਰਾ ਨੂੰ ਪੰਜਾਬ ਪੁਲਿਸ ਵੱਲੋਂ ਮਾਨਯੋਗ ਨਾਭਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਜੱਜ ਪਮਲਪ੍ਰੀਤ ਗਰੇਵਾਲ ਵੱਲੋਂ ਚਾਰੇ ਗੈਂਗਸਟਰਾ ਨੂੰ 18ਫਰਵਰੀ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਜਿਕਰਯੋਗ ਹੈ ਕਿ ਕੱਲ ਪਟਿਆਲਾ ਪੁਲਿਸ ਅਤੇ ਮੋਗਾ ਪੁਲਿਸ ਨੇ ਸਾਂਝੇ ਉਪਰੇਸ਼ਨ ਦੋਰਾਨ ਢੁਡੀਕੇ ਪਿੰਡ ਵਿਖੇ ਐਨ.ਆਰ.ਆਈ ਦੇ ਘਰੋਂ ਨਾਭਾ ਜੇਲ੍ਹ ਤੋਂ ਫਰਾਰ ਹੋਏ ਗੁਰਪ੍ਰੀਤ ਸਿੰਘ ਸੇਖੋ, ਉਸਦੇ ਭਰਾ ਮਨਵੀਰ ਸੇਖੋ ਉਰਫ ਮਨੀ, ਰਾਜਵਰਿੰਦਰ ਸਿੰਘ ਸੁਲਤਾਨ ਅਤੇ ਕੁਲਵਿੰਦਰ ਸਿੰਘ ਸ਼ੀਰਾ ਨੂੰ ਦੋ ਕਾਰਾ ਅਤੇ ਕਈ ਅਤਿ ਆਧੁਨਿਕ ਹਥਿਆਰਾ ਸਮੇਤ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਨੂੰ ਅੱਜ ਬਾਅਦ ਦੁਪਹਿਰ ਨਾਭਾ ਅਦਾਲਤ ਵਿੱਚ ਭਾਰੀ ਪੁਲਿਸ ਫੋਰਸ ਦੀ ਨਿਗਰਾਨੀ ਹੇਠ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਇਨ੍ਹਾਂ ਚਾਰੋ ਗੈਂਗਸਟਰਾ ਦਾ 10ਦਿਨਾ ਪੁਲਿਸ ਰਿਮਾਂਡ ਮੰਗਿਆ ਸੀ ਜਦਕਿ ਦੋਸ਼ੀ ਪੱਖ ਪੇਸ਼ ਕਰਦੇ ਹੋਏ ਐਡਵੋਕੇਟ ਐਸ.ਐਸ.ਗਰੇਵਾਲ ਨੇ ਇਸ ਰਿਮਾਂਡ ਦਾ ਵਿਰੋਧ ਕੀਤਾ ਅਖੀਰ ਅਦਾਲਤ ਵੱਲੋਂ ਚਾਰੋ ਗੈਂਗਸਟਰਾ ਨੂੰ 5ਦਿਨਾ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਪੁਲਿਸ ਰਿਮਾਂਡ ਦੋਰਾਨ ਨਾਭਾ ਜੇਲ੍ਹ ਬਰੇਕ ਕਾਂਡ ਵਿੱਚ ਕਈ ਅਹਿਮ ਖੁਲਾਸੇ ਕਰ ਸਕਦੀ ਹੈ ਇਸ ਤੋਂ ਇਲਾਵਾ ਪੁਲਿਸ ਇਹ ਵੀ ਜਾਣਨ ਦੀ ਕੌਸ਼ਿਸ ਕਰੇਗੀ ਕਿ ਗੁਰਪ੍ਰੀਤ ਸਿੰਘ ਸੇਖੋ ਦਾ ਇੰਦੋਰ ਕਨੈਕਸ਼ਨ ਕੀ ਹੈ ਅਤੇ ਨਾਭਾ ਜੇਲ੍ਹ ਤੋਂ ਫਰਾਰ ਵਿੱਕੀ ਗੋਂਡਰ, ਅਮਨਦੀਪ ਸਿੰਘ ਘੋਟੀਆ ਅਤੇ ਕਸ਼ਮੀਰ ਸਿੰਘ ਦੇ ਠਿਕਾਨੇ ਵੀ ਜਾਣਨ ਦੀ ਕੌਸ਼ਿਸ ਕਰੇਗੀ। ਗੁਰਪ੍ਰੀਤ ਸਿੰਘ ਸੇਖੋ ਦੀ ਗ੍ਰਿਫਤਾਰੀ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਇਹ ਸਾਹਮਣੇ ਆ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਸੇਖੋ ਨੇ ਹੀ ਨਾਭਾ ਬਰੇਕ ਮਾਮਲੇ ਦੀ ਸਾਜ਼ਿਸ ਰਚੀ ਸੀ ਜਿਸ ਤੋਂ ਕਈ ਅਹਿਮ ਖੁਲਾਸੇ ਜਲਦ ਹੀ ਹੋ ਸਕਦੇ ਹਨ। ਪੰਜਾਬ ਪੁਲਿਸ ਲਈ ਗੁਰਪ੍ਰੀਤ ਸੇਖੋ ਦੀ ਗ੍ਰਿਫਤਾਰੀ ਇਸ ਲਈ ਵੀ ਅਹਿਮ ਮੰਨੀ ਜਾਦੀ ਹੈ ਕਿਉਂਕਿ ਨਾਭਾ ਜੇਲ੍ਹ ਤੋਂ ਫਰਾਰ ਕੈਦੀਆ ਵਿਚੋਂ ਗੁਰਪ੍ਰੀਤ ਸੇਖੋ ਦੀ ਗ੍ਰਿਫਤਾਰੀ ਪਹਿਲੀ ਗ੍ਰਿਫਤਾਰੀ ਹੈ ਜੋ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ ਇਸ ਤੋਂ ਪਹਿਲਾਂ ਹਰਮਿੰਦਰ ਸਿੰਘ ਮਿੰਟੂ ਨੂੰ ਦਿੱਲੀ ਪੁਲਿਸ ਅਤੇ
ਕੁਲਪ੍ਰੀਤ ਸਿੰਘ ਨੀਟਾ ਦਿਓਲ ਨੂੰ ਇੰਦੋਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ।

Leave a Reply