ਹਮਲਾਵਰਾਂ ਨੂੰ 24 ਘੰਟਿਆਂ ‘ਚ ਗ੍ਰਿਫਤਾਰ ਨਾ ਕੀਤਾ ਤਾਂ ਥਾਣੇ ਦਾ ਕਰਾਂਗੇ ਘਿਰਾਓ : ਬੱਲ (ਵੀਡੀਓ )

Amritsar Punjab


ਅੰਮ੍ਰਿਤਸਰ,(ਦਮਨ / ਮਲਕੀਤ ਚੀਦਾ ) – ਨਰਿੰਦਰ ਸਿੰਘ ਬੱਲ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਢੱਡੇ ਨੇ ਅੱਜ ਇਥੇ ਗੱਲਬਾਤ ਕਰਦਿਆਂ ਦੱਸਿਆ ਕਿ 3 ਫਰਵਰੀ ਦੀ ਰਾਤ ਨੂੰ 10 ਵਜੇ ਉਹ ਪਿੰਡ ਦੀ ਫਿਰਨੀ ‘ਤੇ ਖੜ੍ਹਾ ਸੀ ਕਿ ਸਰਦੂਲ ਸਿੰਘ, ਸਰਬਜੀਤ ਸਿੰਘ ਢੋਲੂ, ਸਤਪਾਲ ਸਿੰਘ, ਜਸਕਰਨ ਸਿੰਘ ਤੇ ਘੁੱਲਾ (ਸਾਰੇ) ਵਾਸੀ ਪਿੰਡ ਢੱਡੇ ਨੇ ਆ ਕੇ ਉਸ ‘ਤੇ ਹਮਲਾ ਕਰ ਦਿੱਤਾ, ਜਿਨ੍ਹਾਂ ਕੋਲੋਂ ਉਸ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਜਾਨ ਬਚਾਈ ਪਰ ਉਕਤ ਵਿਅਕਤੀਆਂ ਨੇ ਉਸ ਦੀ ਆਲਟੋ ਗੱਡੀ ਦੀ ਭੰਨਤੋੜ ਕਰ ਦਿੱਤੀ। ਨਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਥਾਣਾ ਕੱਥੂਨੰਗਲ ਦੀ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਕੇਸ ਤਾਂ ਦਰਜ ਕਰ ਲਿਆ ਪਰ ਸਿਆਸੀ ਦਬਾਅ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਦੁਬਾਰਾ ਫਿਰ ਪਿੰਡ ‘ਚ ਖੂਨੀ ਕਾਂਡ ਵਾਪਰਨ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਦੋਵਾਂ ਧਿਰਾਂ ਦਰਮਿਆਨ ਦੁਬਾਰਾ ਕੋਈ ਦਰਦਨਾਕ ਘਟਨਾ ਵਾਪਰੀ ਤਾਂ ਉਸ ਲਈ ਸਿੱਧੇ ਤੌਰ ‘ਤੇ ਥਾਣਾ ਕੱਥੂਨੰਗਲ ਦੀ ਪੁਲਸ ਜ਼ਿੰਮੇਵਾਰ ਹੋਵੇਗੀ। ਬੱਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਸ ਨੇ 24 ਘੰਟਿਆਂ ‘ਚ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਪੁਲਸ ਥਾਣਾ ਕੱਥੂਨੰਗਲ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

Leave a Reply