ਨਾਭਾ ਜੇਲ ਬ੍ਰੇਕ ਕਾਂਡ ‘ਚ ਪੁਲਸ ਹੱਥ ਲੱਗੀ ਵੱਡੀ ਸਫਲਤਾ, ਗੈਂਗਸਟਰ ਗੁਰਪ੍ਰੀਤ ਸੇਖੋਂ ਸਾਥੀਆਂ ਸਮੇਤ ਗ੍ਰਿਫਤਾਰ

Uncategorized

ਕੁਝ ਸਮੇਂ ਪਹਿਲਾਂ ਪੰਜਾਬ ਅੰਦਰ ਵਾਪਰੇ ਨਾਭਾ ਜੇਲ ਕਾਂਡ ਦੇ ਮੁੱਖ ਦੋਸ਼ੀ ਅਤੇ ਨਾਮੀ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਮੋਗਾ ਜ਼ਿਲੇ ਦੇ ਪਿੰਡ ਢੁੱਡੀਕੇ ‘ਚੋਂ ਇਕ ਆਪ੍ਰੇਸ਼ਨ ਦੌਰਾਨ ਕਾਬੂ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਗੁਰਮੀਤ ਸਿੰਘ ਚੌਹਾਨ ਅਤੇ ਜ਼ਿਲਾ ਪੁਲਸ ਮੁਖੀ ਮੋਗਾ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਪੁਲਸ ਨੂੰ ਇਹ ਸੂਚਨਾ ਮਿਲੀ ਸੀ ਕਿ ਪਿੰਡ ਢੁੱਡੀਕੇ ਵਿਖੇ ਨਾਮੀ ਗੈਂਗਸਟਰ ਇਕ ਐਨ. ਆਰ. ਆਈ. ਦੇ ਘਰ ਲੁਕੇ ਹੋਏ ਹਨ, ਜਿਸ ‘ਤੇ ਐਤਵਾਰ ਨੂੰ ਪਟਿਆਲਾ ਤੋਂ ਵਿਸ਼ੇਸ਼ ਪੁਲਸ ਪਾਰਟੀ ਨੇ ਪਿੰਡ ਢੁੱਡੀਕੇ ਵਿਖੇ ਧਾਵਾ ਬੋਲ ਦਿੱਤਾ। ਇਸ ਦਾਰਨ ਨਾਭਾ ਜੇਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ, ਉਸ ਦੀ ਰਿਸ਼ਤੇਦਾਰੀ ‘ਚ ਲੱਗਦੇ ਭਰਾ ਮਨਵੀਰ ਸੇਖੋਂ, ਰਾਜਵਿੰਦਰ ਰਾਜਾ ਉਰਫ ਸੁਲਤਾਨ ਵਾਸੀ ਮੰਗੇਵਾਲਾ ਜ਼ਿਲਾ ਮੋਗਾ ਅਤੇ ਕੁਲਵਿੰਦਰ ਸਿੰਘ ਢਿਵਰੀ ਵਾਸੀ ਸਿਧਾਂਣਾ ਨੂੰ ਪੁਲਸ ਨੇ ਮੌਕੇ ‘ਤੇ ਕਾਬੂ ਕਰ ਲਿਆ। ਇਸ ਕਾਰਵਾਈ ਦੌਰਾਨ ਪੁਲਸ ਨੇ ਗੈਂਗਸਟਰਾਂ ਪਾਸੋਂ ਜਿੱਥੇ ਦੋ ਗੱਡੀਆਂ ਬਰਾਮਦ ਕੀਤੀਆਂ, ਉਥੇ ਨਾਲ ਹੀ ਚਾਰ ਹਥਿਆਰ ਵੀ ਬਰਾਮਦ ਕੀਤੇ। 

ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟimages

Leave a Reply