ਜਦੋਂ ਡਾਕਟਰ ਨੇ ਪੇਟ ‘ਚ ਦਰਦ ਦੀ ਦਵਾਈ ਦੀ ਥਾਂ ਦਿੱਤੀ ਔਰਤ ਨੂੰ ਕੰਡੋਮ ਵਰਤਣ ਦੀ ਸਲਾਹ ਤੇ ਫੇਰ ਪੈ ਗਿਆ ਪੰਗਾ …

Top Slide Uttar Pradesh
ਇਕ  ਔਰਤ ਨੇ  ਰਾਂਚੀ ਦੇ ਸਰਕਾਰੀ ਹਸਪਤਾਲ ਵਿੱਚ  ਢਿੱਡ ਵਿੱਚ ਦਰਦ ਰਹਿਣ ਦੀ ਤਕਲੀਫ ਦੱਸੀ ਸੀ। ਠੇਕੇ 'ਤੇ ਭਰਤੀ ਹੋਏ ਹਸਪਤਾਲ ਦੇ  ਡਾਕਟਰ ਨੇ ਉਸ ਨੂੰ ਪਰਚੀ 'ਤੇ ਜੋ ਕੁਝ ਵੀ  ਲਿਖ ਕੇ ਦੇ ਦਿੱਤਾ ਉਹ ਕਾਫੀ ਹੈਰਾਨ  ਕਰ ਦੇਣ ਵਾਲਾ ਸੀ । ਔਰਤ ਦੀ ਹੈਰਾਨੀ ਦੀ ਉਦੋਂ ਕੋਈ ਹਦ ਨਾ ਰਹੀ ਜਦੋਂ ਉਸਨੇ  ਉਹ ਪਰਚੀ ਦਵਾਈਆਂ ਦੀ ਦੁਕਾਨ 'ਤੇ ਦਿੱਤੀ ਤਾਂ ਪਤਾ ਲੱਗਾ ਕਿ ਡਾਕਟਰ ਨੇ ਉਸ ਨੂੰ ਕੰਡੋਮ ਦੀ ਵਰਤੋਂ ਕਰਨ ਦੀ ਸਲਾਹ ਲਿਖ ਕੇ ਦਿੱਤੀ ਹੈ

ਫੇਰ ਕਿ ਸੀ  ਡਾਕਟਰ ਵੱਲੋਂ ਮਰੀਜ਼ ਨੂੰ ਦਿੱਤੀ ਗਈ ਦਵਾਈ ਦੀ ਇਸ ਪਰਚੀ ਕਰ ਕੇ  ਕਾਫੀ ਹੰਗਾਮਾ ਹੋ ਗਿਆ। ਡਾਕਟਰ ਦਾ ਨਾਮ ਡਾ. ਅਸ਼ਰਫ ਬਦਰ ਹੈ ਅਤੇ ਦਸਿਆ ਜਾ ਰਿਹਾ ਕਿ ਇਹ ਘਟਨਾ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਘਾਟਸ਼ਿਲਾ ਸਰਕਾਰੀ ਹਸਪਤਾਲ ਵਿੱਚ ਬੀਤੀ 23 ਜੁਲਾਈ  ਘਟੀ ਸੀ ,ਹੁਣ ਡਾਕਟਰ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ। 
ਇਸ ਤੋਂ ਬਾਅਦ ਔਰਤ ਨੇ ਖ਼ੂਬ ਹੰਗਾਮਾ ਕੀਤਾ। ਇਹ ਮੁੱਦਾ ਇੰਨਾ ਵਧ ਗਿਆ ਕਿ ਝਾਰਖੰਡ ਮੁਕਤੀ ਮੋਰਚਾ ਦੇ ਵਿਧਾਇਕ ਕੁਣਾਲ ਸਾਰੰਗੀ ਨੇ ਇਸ ਨੂੰ ਵਿਧਾਨ ਸਭਾ ਵਿੱਚ ਵੀ ਚੁੱਕ ਦਿੱਤਾ। ਹੁਣ ਹਸਪਤਾਲ ਨੇ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ। ਹਾਲਾਂਕਿ, ਡਾਕਟਰ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ ਅਤੇ ਕੁਝ ਵੀ ਦਸਣ ਤੋ ਮਨਾ ਕਰ ਦਿਤਾ ।

Leave a Reply