ਕਪਿਲ ਸ਼ਰਮਾ ਦੀ ਪਤਨੀ ;ਗਿਨੀ ਚਤਰਥ ਦਾ ਭਾਰਤੀ ਸਿੰਘ ਨੇ ਕੀਤਾ ਵਡਾ ਖੁਲਾਸਾ|

Amritsar Top Slide

ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਸ਼ੋ ਵਿਚ ਦਮਦਾਰ ਵਾਪਸੀ ਕੀਤੀ ਹੈ। ਇਸ ਸ਼ੋਅ ’ਚ ਹਰ ਮੈਂਬਰ ਆਪਣੀ ਕਾਮੇਡੀ ਨਾਲ ਦਰਸ਼ਕਾਂ ਨੂੰ ਖੂਬ ਹਸਾ ਰਿਹਾ ਹੈ।ਕ੍ਰਿਸ਼ਨਾ, ਭਾਰਤੀ ਸਿੰਘ , ਚੰਦਨ ਅਤੇ ਕੀਕੂ ਸ਼ਾਰਦਾ ਦੇ ਚੁਟਕਲੇ ਸੁਣ ਲੋਕ ਹੱਸ–ਹੱਸ ਕੇ ਲੋਟਪੋਟ ਹੁੰਦੇ ਹਨ। ਹਾਲ ਹੀ ’ਚ ਭਾਰਤੀ ਸਿੰਘ ਨੇ ਇਕ ਇੰਟਰਵਿਊ ’ਚ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨਾਲ ਜੁੜੀਆਂ ਕੁਝ ਗੱਲਾਂ ਦੱਸੀਆਂ। ਭਾਰਤੀ ਨੇ ਦਿੱਤੇ ਇੰਟਰਵਿਊ ’ਚ ਦੱਸਿਆ ਕਿ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਪ੍ਰੈਗਨੈਂਟ ਹੋਣ ਤੋਂ ਬਾਅਦ ਵੀ ਸ਼ੋਅ ਦੀ ਟੀਮ ਦਾ ਬਹੁਤ ਖਿਆਲ ਰੱਖਦੀ ਹੈ।

 

ਭਾਰਤੀ ਨੇ ਕਿਹਾ,‘‘ਗਿੰਨੀ ਬਹੁਤ ਹੀ ਪਿਆਰੀ ਹੈ। ਜਦੋਂ ਵੀ ਸ਼ੋਅ ਦੀ ਟੀਮ ਕਪਿਲ ਦੇ ਘਰ ਰਿਹਰਸਲ ਲਈ ਜਾਂਦੀ ਹੈ ਤਾਂ ਉਹ ਖੁਦ ਸਾਨੂੰ ਖਾਣਾ ਸਰਵ ਕਰਦੀ ਹੈ।ਹਾਲਾਂਕਿ, ਕਪਿਲ ਦੇ ਘਰ ’ਚ ਤਿੰਨ ਕੁੱਕ ਪਹਿਲਾਂ ਤੋਂ ਮੌਜੂਦ ਹਨ, ਫਿਰ ਵੀ ਗਿੰਨੀ ਖੁਦ ਸਾਰਾ ਕੰਮ ਦੇਖਦੀ ਹੈ। ਪ੍ਰੈਗਨੈਂਸੀ ਦੇ ਦੌਰਾਨ ਵੀ ਗਿੰਨੀ ਕਈ ਘੰਟੇ ਖੜੀ ਰਹਿ ਕੇ ਸਭ ਦਾ ਖਿਆਲ ਰੱਖਦੀ ਹੈ।’’ ਕਪਿਲ ਦੇ ਬਾਰੇ ’ਚ ਦੱਸਦੇ ਹੋਏ ਭਾਰਤੀ ਸਿੰਘ ਨੇ ਕਿਹਾ, ‘‘ਕਪਿਲ ਸ਼ਰਮਾ ਸਭ ਤੋਂ ਬੈਸਟ ਹਨ। ਹਰ ਕੋਈ ਬੁਰੇ ਸਮੇਂ ਤੋਂ ਲੰਘਦਾ ਹੈ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਪੂਰੀ ਤਾਕਤ ਦੇ ਨਾਲ ਵਾਪਸ ਆਏ।’’

ਜਾਣਕਾਰੀ ਲਈ  ਦਸ ਦੇਈਏ ਕਿ ਦਸੰਬਰ  ਮਹੀਨੇ ’ਚ ਗਿਨੀ ਆਪਣੇ  ਬੱਚੇ ਨੂੰ ਜਨਮ ਦੇਵੇਗੀ। ਇੰਟਰਵਿਊ ਦੋਰਾਨ  ਕਪਿਲ ਸ਼ਰਮਾ ਨੇ ਦੱਸਿਆ ਕਿ ਇਹ ਸਮਾਂ ਸਾਡੇ  ਪੂਰੇ ਪਰਿਵਾਰ ਲਈ ਬਹੁਤ ਹੀ  ਖਾਸ ਅਤੇ ਭਾਵਨਾਤਮਕ ਹੈ। ਉਨ੍ਹਾਂ ਦਸਿਆ ਕਿ , ਮੇਰਾ ਪੂਰਾ ਪਰਿਵਾਰ ਮੇਰੇ ਬੱਚੇ ਦਾ ਸਵਾਗਤ ਕਰਨ ਲਈ ਬੇਤਾਬ ਹੈ। ਅਸੀਂ ਇਨ੍ਹੇ ਐਕਸਾਈਟਡ ਹਾਂ ਕਿ ਮੈਂ ਅਤੇ ਗਿੰਨੀ ਨੇ ਆਪਣੇ ਬੱਚੇ ਲਈ ਛੋਟੀਆਂ–ਛੋਟੀਆਂ ਚੀਜ਼ਾਂ ਖਰੀਦਣਾ ਵੀ ਸ਼ੁਰੂ ਕਰ ਦਿੱਤੀਆਂ ਹਨ।

ਇਸ ਤੋਂ ਇਲਾਵਾ ਕਪਿਲ ਨੇ ਫਿਲਮ ‘ਦਿ ਐਂਗਰੀ ਬਰਡ 2’ ਦੇ ਹਿੰਦੀ ਵਰਜਨ ’ਚ ਰੈੱਡ ਦੇ ਕਿਰਦਾਰ ਨੂੰ ਆਵਾਜ਼ ਦਿੱਤੀ ਹੈ। ਇਹ ਫਿਲਮ 23 ਅਗਸਤ ਨੂੰ ਰਿਲੀਜ਼ ਹੋਈ ਸੀ। ਫਿਲਮ ’ਚ ਆਵਾਡਜ਼ ਦੇਣ ’ਤੇ ਕਪਿਲ ਕਾਫੀ ਖੁਸ਼ ਸਨ।

 

 

Leave a Reply