ਫੈਨਸ ਦੇ ਕਹਿਣ ਤੇ ਆਖਿਰ ਬੋਲਿਆ ਸਿਧੂ ਮੁਸੇਵਾਲਾ

Amritsar Top Slide

 ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀ ਲੜਾਈ  ਇਨ੍ਹੀਂ ਦਿਨੀਂ ਪੂਰੇ ਪੰਜਾਬ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਥੇ ਹੀ ਜਦੋਂ ਤੋਂ ਐਲੀ ਮਾਂਗਟ ਰੋਪੜ ਜੇਲ ‘ਚ ਹਨ, ਉਦੋਂ ਤੋਂ ਇਹ ਮੁੱਦਾ ਹੋਰ ਵੀ ਚਰਚਾ ‘ਚ ਆ ਗਿਆ ਹੈ। ਇਸ ਮਾਮਲੇ ‘ਤੇ ਵੱਖ-ਵੱਖ ਖਿੱਤਿਆਂ ਦੇ ਲੋਕ ਆਪਣੀ-ਆਪਣੀ ਰਾਏ ਦੇ ਰਹੇ ਹਨ। ਹਾਲ ਹੀ ‘ਚ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੇ ਵੀ ਇਸ ਮਾਮਲੇ ‘ਤੇ ਆਪਣੀ ਚੁੱਪੀ ਤੋੜੀ। ਸਿੱਧੂ ਮੂਸੇਵਾਲਾ ਨੇ ਐਲੀ ਮਾਂਗਟ ਨਾਲ ਹੋ ਰਹੇ ਵਿਵਹਾਰ ‘ਤੇ ਆਪਣੀ ਰਾਏ ਰੱਖਦਿਆਂ ਹੋਇਆ ਕਿਹਾ ”ਕਿਸੇ ਦੀ ਲੜਾਈ ‘ਚ ਬੋਲਣਾ ਮੇਰਾ ਕੰਮ ਨਹੀਂ ਹੈ ਪਰ ਜੋ ਵੀ ਐਲੀ ਮਾਂਗਟ ਨਾਲ ਹੋ ਰਿਹਾ ਹੈ, ਉਹ ਗਲਤ ਹੈ।”
ਦੱਸ ਦਈਏ ਕਿ ਕਿ ਸਿੱਧੂ ਮੂਸੇਵਾਲਾ ਬਹੁਤ ਘੱਟ ਮਿਊਜ਼ਿਕ ਇੰਡਸਟਰੀ ਦੀਆਂ ਕੰਟਰੋਵਰਸੀਜ਼ ‘ਤੇ ਬੋਲਦੇ ਹਨ ਪਰ ਇਹ ਸਭ ਕੁਝ ਉਨ੍ਹਾਂ ਨੇ ਆਪਣੇ ਲਾਈਵ ਸ਼ੋਅ ਦੌਰਾਨ ਆਖਿਆ ਹੈ। ਕੁਝ ਘੰਟੇ ਪਹਿਲਾਂ ਹੀ ਸਿੱਧੂ ਮੂਸੇਵਾਲਾ ਆਪਣੇ ਇੰਸਟਾਗ੍ਰਾਮ ‘ਤੇ ਲਾਈਵ ਹੋਏ ਸਨ, ਜਿਥੇ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਨੂੰ ਐਲੀ ਮਾਂਗਟ ਬਾਰੇ ਬੋਲਣ ਲਈ ਕਿਹਾ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਹੀ ਮੁੱਖ ਮੰਤਰੀ ਨੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ‘ਚ ਉਹ ਦੋਵਾਂ ਗਾਇਕਾਂ ਨੂੰ ਲੜਾਈ ਨਾ ਕਰਨ ਅਤੇ ਰਲ-ਮਿਲ ਕੇ ਰਹਿਣ ਦੀ ਸਲਾਹ ਦੇ ਰਹੇ ਸਨ। ਇਸ ਤੋਂ ਇਲਾਵਾ ਗਾਇਕ ਕੇ. ਐੱਸ. ਮੱਖਣ ਨੇ ਵੀ ਦੋਹਾਂ ਨੂੰ ਲੜਾਈ ਨਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਇਹ ਮਾਮਲਾ ਇੰਨਾ ਵੱਡਾ ਨਹੀਂ ਸੀ, ਜਿੰਨਾਂ ਇਸ ਨੂੰ ਵਧਾ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਸੀਨੀਅਰ ਕਲਾਕਾਰਾਂ ਦੀ ਮਦਦ ਨਾਲ ਸੁਲਝਾਇਆ ਜਾ ਸਕਦਾ ਸੀ।

Leave a Reply