ਯੂ. ਪੀ. ‘ਚ ਸਿੱਖ ਮਹਿਲਾ ਨੇ ਇਨਸਾਫ ਲਈ ਕਰਵਾਏ ਆਪਣੇ ਕੇਸ ਕਤਲ !

India Top Slide Uttar Pradesh

ਯੂ. ਪੀ. ਵਿੱਚ ਸਿੱਖ ਔਰਤ ਨੂੰ ਇਨਸਾਫ ਲਈ ਆਪਣੇ  ਕੇਸ ਕਤਲ ਕਰਾਉਣੇ ਪਏ ਹਨ। ਸਿੱਖ ਮਹਿਲਾ ਪੁਨੀਤ ਸਿੰਘ (44) ਦੇ ਪਿਤਾ ਜੋਗਿੰਦਰ ਸਿੰਘ ਬੱਤਰਾ (82) ਦੀ ਕਰੀਬ ਮਹੀਨਾ ਪਹਿਲਾਂ ਝਾਂਸੀ ਦੇ ਸੁੰਦਰ ਵਿਹਾਰ ਵਿਚਲੇ ਆਪਣੇ ਘਰ ਦੇ ਮਗਰਲੇ ਹਿੱਸੇ ’ਚ ਭੇਤਭਰੀ ਹਾਲਤ ਵਿੱਚ ਲਾਸ਼ ਮਿਲੀ ਸੀ। ਉਹ ਸਾਬਕਾ ਸਰਕਾਰੀ ਮੁਲਾਜ਼ਮ ਸਨ। ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪੁਨੀਤ ਨੇ ਆਪਣੇ ਕੇਸ ਕਟਾ ਦਿੱਤੇ ਹਨ।ਮ੍ਰਿਤਕ ਜੋਗਿੰਦਰ ਸਿੰਘ ਦੀ ਧੀ ਪੁਨੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਗੁਆਂਢ ’ਚ ਰਹਿੰਦੇ ਖੰਡੇਲਵਾਲ ਪਰਿਵਾਰ ’ਤੇ ਪਿਤਾ ਦਾ ਕਤਲ ਕਰਨ ਦਾ ਸ਼ੱਕ ਪ੍ਰਗਟਾਇਆ ਸੀ। ਝਾਂਸੀ ਪੁਲਿਸ ਨੇ ਜਦੋਂ ਉਸ ਦੀ ਸ਼ਿਕਾਇਤ ’ਤੇ ਕੋਈ ਗੌਰ ਨਾ ਕੀਤੀ ਤਾਂ ਉਸ ਨੇ ਰੋਸ ਵਜੋਂ ਆਪਣਾ ਸਿਰ ਮੁੰਨਵਾ ਲਿਆ। ਪੁਨੀਤ ਨੇ ਕਿਹਾ ਕਿ ਜਦੋਂ ਤਕ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਹ ਆਪਣੇ ਸਿਰ ’ਤੇ ਕੇਸ ਨਹੀਂ ਰੱਖੇਗੀ।

ਉਧਰ, ਉੱਤਰ ਪ੍ਰਦੇਸ਼ ਘੱਟਗਿਣਤੀ ਕਮਿਸ਼ਨ ਨੇ ਝਾਂਸੀ ਦੇ ਐੇਸਐਸਪੀ ਤੋਂ ਦੋ ਦਿਨਾਂ ’ਚ ਰਿਪੋਰਟ ਤਲਬ ਕਰ ਲਈ ਹੈ। ਝਾਂਸੀ ਵਿੱਚ ਬੋਲਣ ਤੇ ਸੁਣਨ ਤੋਂ ਅਸਮਰੱਥ ਲੋਕਾਂ ਲਈ ਮਲਟੀ ਸਕਿੱਲ ਸੈਂਟਰ ਚਲਾਉਂਦੀ ਪੁਨੀਤ ਨੇ ਐਫ਼ਆਈਆਰ ਵਿੱਚ ਆਪਣੀ ਗੁਆਂਢੀ ਵੀਰੇਂਦਰ ਖੰਡੇਲਵਾਲ ਤੇ ਉਸ ਦੇ ਪੁੱਤ ਰਾਜੀਵ ਦਾ ਨਾਂ ਲਿਖਵਾਇਆ ਹੈ।

Leave a Reply