ਸਰਹੱਦਾਂ ਦੀ ਪਰਵਾਹ ਕੀਤੇ ਬਿਨਾਂ ਉਸ ਤੋਂ ਪਾਰ ਦੇ ਪਿਆਰ ਦੀ ਗੱਲ ਕਰੇਗੀ ‘ਮੁੰਡਾ ਫਰੀਦਕੋਟੀਆਂ’- ਮਨਦੀਪ ਚਾਹਲ

Amritsar Entertainment

ਅੰਮ੍ਰਿਤਸਰ (ਸਿਮਰਪ੍ਰੀਤ ਸਿੰਘ) ਦਲਜੀਤ ਸਿੰਘ ਥਿੰਦ ਅਤੇ ਮੋਂਟੀ ਸਿੱਕਾ ਇੱਕ ਵਾਰ ਫੇਰ ਦਲਮੋਰਾ ਫਿਲਮਸ ਪ੍ਰਾਈਵੇਟ ਲਿਮੀਟਿਡ ਦੇ ਬੈਨਰ ਥੱਲੇ ਪਰਿਵਾਰਕ ਕਾਮੇਡੀ ਫਿਲਮ ‘ਮੁੰਡਾ ਫਰੀਦਕੋਟੀਆਂ’ ਲੈ ਕੇ ਦਰਸ਼ਕਾਂ ਸਾਹਮਣੇ ਆ ਰਹੇ ਹਨ। ਫਿਲਮ ਦਾ ਨਿਰਦੇਸ਼ਨ ਮਨਦੀਪ ਸਿੰਘ ਚਾਹਲ ਨੇ ਅਤੇ ਕਹਾਣੀ ਅੰਜਲੀ ਖੁਰਾਣਾ ਵੱਲੋਂ ਲਿਖੀ ਗਈ ਹੈ। ਫਿਲਮ ਦੇ ਡਾਇਲਾਗ ਦੀਪ ਜਗਦੀਪ, ਜੈਡੀ, ਅਜਲੀ ਖੁਰਾਣਾ, ਰਵਿੰਦਰ ਮੰਡ ਅਤੇ ਪ੍ਰਵੀਨ ਕੁਮਾਰ ਵੱਲੋਂ ਲਿਖੇ ਗਏ ਹਨ।ਫ਼ਿਲਮ ਇੱਕ ਪੇਂਡੂ ਵਿਅਕਤੀ ਦੇ ਸੱਚੇ ਸੁੱਚੇ ਪਿਆਰ ਦੀ ਕਹਾਣੀ ਨੂੰ ਹਲਕੇ ਫੁਲਕੇ ਅੰਦਾਜ਼ ਵਿੱਚ ਪੇਸ਼ ਕਰਨ ਦਾ ਯਤਨ ਹੈ। ਜੋ ਕਿ ਧਰਮਾਂ ਮਜ਼ਹਬਾਂ ਅਤੇ ਸਰਹੱਦਾਂ ਤੋਂ ਉੱਪਰ ਜਾ ਕੇ ਆਪਣੇ ਪਿਆਰ ਦੀ ਗੱਲ ਕਰ ਰਿਹਾ ਹੈ। ਫਿਲਮ ਨੂੰ ਵਰਲਡ ਵਾਈਡ ਰੀਲੀਜ਼ ਕਰ ਰਹੇ ਨੇ ਪੀਟੀਸੀ ਮੋਸ਼ਨ ਪਿਕਚਰਜ਼ ਤੇ ਗਲੋਬ ਮੂਵੀਜ਼.
ਮੁੰਡਾ ਫਰੀਦਕੋਟੀਆਂ’ ਵਿੱਚ ਮੁੱਖ ਭੂਮਿਕਾ ਵਿੱਚ ਰੌਸ਼ਨ ਪ੍ਰਿੰਸ ਅਤੇ ਸ਼ਰਨ ਕੌਰ ਨਜ਼ਰ ਆਉਣਗੇ ਜਦਕਿ ਨਵਪ੍ਰੀਤ ਬੰਗਾ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਹੌਬੀ ਧਾਲੀਵਾਲ, ਮੁਕੁਲ ਦੇਵ ਨੇ ਆਪਣੀਆਂ ਵੱਖ ਵੱਖ ਭੂਮਿਕਾਵਾਂ ਨਿਭਾਈਆਂ ਹਨ। ਅਤੇ ਫਿਲਮ ਦੀ ਸਟਾਰ ਕਾਸਟ ਹੁਣ ਅੰਮ੍ਰਿਤਸਰ ਵਿੱਚ ਪੁਹਚੀ ਹੈ ਤੇ ਜਿਥੇ ਓਹਨਾ ਵਲੋਂ ਪ੍ਰੈਸ ਕਾੰਫ਼੍ਰੇਸ ਕੀਤੀ ਗਈ

Leave a Reply