ਕਰਨ ਚੌਹਾਨ ਬਣੇ ਸ਼ਿਵ ਸੈਨਾ ਬਾਲ ਠਾਕਰੇ ਦੇ ਸ਼ਹਿਰੀ ਉਪ ਪ੍ਰਧਾਨ

Jalandhar Punjab Top Slide

ਜਲੰਧਰ 7ਅਪ੍ਰੈਲ ( ਵਰਿੰਦਰ ਸਿੰਘ) ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਪ੍ਰਧਾਨ ਯੋਗਰਾਜ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ 7 ਅਪ੍ਰੈਲ 2019 ਨੂੰ ਗੜਾ ਵਿਖੇ ਮੀਟਿੰਗ ਕਰਵਾਈ ਗਈ ਜਿਸ ਵਿਚ ਪਾਰਟੀ ਦੇ ਮੁੱਖ ਪ੍ਰਵਕਤਾ ਸੁਭਾਸ਼ ਗੋਰੀਆਂ ਵਿਸ਼ੇਸ਼ ਤੋਰ ਤੇ ਪੁੱਜੇ ਉਹਨਾਂ ਨੇ ਅੱਜ 2 ਦਰਜਨ ਪਰਿਵਾਰ ਸ਼ਿਵ ਸੈਨਾ ਬਾਲ ਠਾਕਰੇ ਚ ਸ਼ਾਮਿਲ ਕੀਤੇ ਤੇ ਉਹਨਾਂ ਨੂੰ ਸਰੋਪਾ ਪਾਂ ਕੇ ਪਾਰਟੀ ਚ ਬਣਦਾ ਸਨਮਾਨ ਦੇਣ ਦਾ ਐਲਾਨ ਕੀਤਾ ।

ਇਸ ਮੌਕੇ ਜਲੰਧਰ ਸ਼ਹਿਰੀ ਦੇ ਉਪ ਪ੍ਰਧਾਨ ਕਰਨ ਚੌਹਾਨ ਨੂੰ ਨਿਯੁਕਤ ਕੀਤਾ ਗਿਆ ਇਸ ਮੌਕੇ ਮਹਿਲਾਂ ਵਿੰਗ ਦੀ ਸ਼ਹਿਰੀ ਪ੍ਰਭਾਰੀ ਸਰਬਜੀਤ ਕੌਰ , ਸ਼ਹਿਰੀ ਪ੍ਰਧਾਨ ਮੁਕੇਸ਼ ਸਿਆਲ, ਜਿਲਾ ਉਪ ਪ੍ਰਧਾਨ ਅਮਿਤ ਭਗਤ, ਮਹਿਲਾ ਵਿੰਗ ਦੀ ਜਰਨਲ ਸੈਕਟਰੀ ਸੁਰਜੀਤ ਕੁਮਾਰੀ, ਉਪ ਪ੍ਰਧਾਨ ਜਨਕ ਦੁਲਾਰੀ, ਵਾਸੁ ਦੇਵ ਭਗਤ, ਓ ਪੀ ਭਗਤ, ਸੰਜੇ ਲੂਥਰ , ਦੀਪਕ ਭਗਤ, ਸ਼ਿਵਮ ਭਗਤ, ਅਵਤਾਰ ਸਿੰਘ , ਅਕਲੇਸ਼ ਯਾਦਵ , ਐਡਵੋਕੇਟ ਸਤੀਸ਼ ਕੁਮਾਰ ਵੀ ਪਾਰਟੀ ਚ ਸ਼ਾਮਿਲ ਹੋਏ ।

Leave a Reply