ਜੰਡਿਆਲਾ ਗੁਰੂ ‘ਚ ਨੌਜਵਾਨ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਦਾ ਦੇਰ ਸ਼ਾਮ ਸ਼ਹਿਰ ਦੇ ਪ੍ਰਮੁੱਖ ਵਾਲਮੀਕੀ ਚੋਂਕ ‘ਚ ਹੋਇਆ ਕਤਲ

jandiala Most View Punjab

ਜੰਡਿਆਲਾ ਗੁਰੂ(ਕੰਵਲਜੀਤ ਸਿੰਘ) – ਬੀਤੀ 24 ਅਗਸਤ ਨੂੰ ਜੰਡਿਆਲਾ ਗੁਰੂ ਦੇ ਨੌਜਵਾਨ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਕਿੰਦਾ ( ਪਤੀ ਕੋਂਸਲਰ ਕੰਵਲਜੀਤ ਕੌਰ ) ਦਾ ਦੇਰ ਸ਼ਾਮ ਸ਼ਹਿਰ ਦੇ ਪ੍ਰਮੁੱਖ ਵਾਲਮੀਕੀ ਚੋਂਕ ਵਿੱਚ ਕਤਲ ਕਰ ਦਿਤਾ ਗਿਆ ਸੀ । ਜਿਸ ਵਿਚ 10 ਦੋਸ਼ੀਆਂ ਨੂੰ ਪਰਚੇ ਵਿੱਚ ਨਾਮਜ਼ਦ ਕੀਤਾ ਗਿਆ ਸੀ । ਪੁਲਿਸ ਵਲੋਂ ਉਸ ਦਿਨ ਤੋਂ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਾ ਹੋਣ ਕਰਕੇ ਮਿਰਤਕ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਅੱਜ ਆਪਣੇ ਘਰ ਵਿਚ ਬੁਲਾਈ ਇਕ ਪ੍ਰੈਸ ਕਾਨਫਰੰਸ ਦੌਰਾਨ ਮਿਰਤਕ ਦੀ ਵਿਧਵਾ ਪਤਨੀ ਕੰਵਲਜੀਤ ਕੌਰ ਕੋਂਸਲਰ ਅਤੇ ਬੇਟੇ ਪ੍ਰਭਜੋਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਅਗਰ ਪੁਲਿਸ ਵਲੋਂ ਲਗਭਗ ਸਾਢੇ ਤਿੰਨ ਮਹੀਨੇ ਬੀਤ ਜਾਣ ਤੇ ਵੀ ਦੋਸ਼ੀ ਨਹੀਂ ਫੜੇ ਗਏ ਤਾਂ ਫਿਰ ਸਾਡੀ ਜਾਨ ਮਾਲ ਦਾ ਰਖਵਾਲਾ ਕੌਣ ਹੋਵੇਗਾ ਕਿਉਂ ਕਿ ਉਹਨਾਂ ਦੇ ਸਮਰਥਕ ਅਜੇ ਵੀ ਸਾਡੇ ਵੱਲ ਸ਼ੱਕੀ ਨਜ਼ਰਾਂ ਨਾਲ ਦੇਖਦੇ ਹਨ । ਇਸ ਮੌਕੇ ਕੋਂਸਲਰ ਕੰਵਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਪਤੀ ਦੀ ਮੋਤ ਤੋਂ ਬਾਅਦ ਦੋ ਨਾਬਾਲਿਗ ਬੇਟਿਆਂ ਦੀ ਜਿੰਮੇਵਾਰੀ ਉਸ ਉਪਰ ਆ ਗਈ ਹੈ ਅਤੇ ਜਦੋਂ ਦੋਨਾਂ ਨੂੰ ਸਕੂਲ ਜਾਂ ਬਾਜ਼ਾਰ ਕਿਸੇ ਕੰਮ ਭੇਜਦੀ ਹਾਂ ਤਾਂ ਅਜੇ ਵੀ ਮਨ ਵਿੱਚ ਡਰ ਬਣਿਆ ਰਹਿੰਦਾ ਹੈ ਕਿ ਪਤਾ ਨਹੀਂ ਮੇਰੇ ਬੇਟੇ ਸਹੀ ਸਲਾਮਤ ਵਾਪਿਸ ਆਉਣਗੇ ਜਾਂ ਨਹੀਂ ? ਘਰ ਵਿਚ ਮੌਜੂਦ ਮਿਰਤਕ ਦੇ ਭਰਾ ਅਤੇ ਹੋਰ ਰਿਸ਼ਤੇਦਾਰਾਂ ਨੇ ਕਿਹਾ ਕਿ ਅਗਰ ਜੰਡਿਆਲਾ ਪੁਲਿਸ ਵਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਸਬੰਧੀ ਤੇਜੀ ਨਾ ਦਿਖਾਈ ਗਈ ਤਾਂ ਜਲਦੀ ਹੀ ਉਹ ਇਸ ਸਬੰਧੀ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਨੂੰ ਮਿਲਕੇ ਉਹਨਾਂ ਕੋਲੋ ਜਵਾਬ ਲੈਣਗੇ । ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਵਲੋਂ ਇਸ ਕੇਸ ਸਬੰਧੀ ਬਣਾਈ ਟੀਮ ਵਿੱਚ ਸ਼ਾਮਿਲ ਡੀ ਐਸ ਪੀ (ਡੀ) ਗੁਰਪ੍ਰਤਾਪ ਸਿੰਘ ਸਹੋਤਾ ਨਾਲ ਕਤਲ ਕਾਂਡ ਵਿਚ ਸ਼ਾਮਿਲ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਸਬੰਧੀ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਸਿਰਫ ਸੀਨੀਅਰ ਅਫਸਰ ਹੀ ਜਵਾਬ ਦੇ ਸਕਦੇ ਹਨ ਅਤੇ ਪੁਲਿਸ ਵਲੋਂ ਗ੍ਰਿਫਤਾਰੀ ਸਬੰਧੀ ਭੱਜ ਦੌੜ ਕੀਤੀ ਜਾ ਰਹੀ ਹੈ

Leave a Reply