ਪਿੰਗਲਵਾੜਾ ਸੰਸਥਾ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਸ਼ੁਕਰਾਨਾ ਸਮਾਗਮ ਕਰਵਾਇਆ

jandiala Punjab Top Slide

ਜੰਡਿਆਲਾ ਗੁਰੂ(ਕਲਵਜੀਤ ਸਿੰਘ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਵੱਲੋਂ ਭਾਰਤ ਪਾਕਿਤਾਨ ਦੀਆਂ ਸਰਕਾਰਾਂ ਵੱਲੋਂ ਕਰਤਾਰਪੁਰ ਲਾਂਘਾ ਖੋਲਣ ‘ਤੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।  ਪਿੰਗਲਵਾੜਾ ਸੰਸਥਾ ਦੀ ਬ੍ਰਾਂਚ ਮਾਨਾਂਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਜਪੁਜੀ ਸਾਹਿਬ ਦਾ ਜਾਪ ਕੀਤਾ ਗਿਆ ਉਪਰੰਤ ਭਾਈ ਜਤਿੰਦਰ ਸਿੰਘ ਸੋਨੂੰ ਦੇ ਰਾਗੀ ਜਥੇ ਨੇ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ‘ਤੇ ਪ੍ਰਮਾਤਮਾ ਦੇ ਸ਼ੁਕਰਾਨੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਬੋਲਦਿਆਂ ਪਿੰਗਲਵਾੜਾ ਦੇ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਕਈ ਦਹਾਕਿਆਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਭਾਰਤ ਪਾਕਿ ਦੀ ਸਰਹੱਦ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਦੇ ਸਖਾਲੇ ਦਰਸ਼ਨਾਂ ਖੋਲੇ ਜਾ ਰਹੇ ਲਾਂਘੇ ਨਾਲ  ਦੋਵਾਂ ਦੇਸ਼ਾਂ ‘ਚ ਪਿਆਰ ਦੀਆਂ ਤੰਦਾਂ ਹੋਰ ਮਜਬੂਤ ਹੋਣਗੀਆਂ। ਡਾ. ਇੰਦਰਜੀਤ ਕੌਰ ਨੇ ਆਖਿਆ ਕਿ ਇਸ ਮਹਾਨ ਕਾਰਜ਼ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਧਾਈ ਦੀਆਂ ਪਾਤਰ ਹਨ, ਜਿੰਨਾਂ ਨੇ ਜੰਗਾਂ ਤਿਆਗ ਕੇ ਪਿਆਰ ਤੇ ਸਾਂਝ ਦੇ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਦਿੱਤੀ ਹੈ। ਇਸ ਮੌਕੇ ਪਿੰਗਲਵਾੜਾ ਦੇ ਮੀਤ ਪ੍ਰਧਾਨ ਡਾ.ਜਗਦੀਪਕ ਸਿੰਘ ਤੇ ਟਰੱਸਟੀ ਮਾਸਟਰ ਰਾਜਬੀਰ ਸਿੰਘ ਨੇ ਵੀ ਕਰਤਾਰਪੁਰ ਲਾਂਘੇ ਸੰਬਧੀ ਦੋਵਾਂ ਸਰਕਾਰਾਂ ਵੱਲੋਂ ਇਕ ਦੂਜੇ ਵੱਲ ਵਧਾਏ ਕਦਮਾਂ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਤੇ ਦੇਸ਼ਾਂ ਦੀ ਅਵਾਮ ਲਈ ਇਕ ਚੰਗੀ ਸ਼ੁਰੂਆਤ ਹੈ। ਇਸ ਮੌਕੇ ਡਾ.ਜਗਦੀਪਕ ਸਿੰਘ, ਮਾਸਟਰ ਰਾਜਬੀਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ, ਭਾਈ ਅਮਰਜੀਤ ਸਿੰਘ, ਆਰ.ਪੀ. ਸਿੰਘ, ਗੁਲਸ਼ਨ ਰੰਜਨ, ਜੈ ਸਿੰਘ, ਤਿਲਕ ਰਾਜ, ਰਜਿੰਦਰ ਸਿੰਘ ਪੱਪੂ, ਹਰਪਾਲ ਸਿੰਘ ਆਦਿ ਹਾਜਰ ਸਨ।

Leave a Reply